ਸੰਗਰੂਰ ਤੋਂ ਵੱਡੀ ਖਬਰ ਆ ਰਹੀ ਹੈ। ਇਥੇ ਹਸਪਤਾਲ ਵਿੱਚ ਗੁਲੂਕੋਜ਼ ਲਗਾਉਣ ਤੋਂ ਬਾਅਦ ਗਾਇਨੀ ਵਿਭਾਗ ਵਿੱਚ ਤਕਰੀਬਨ 15 ਔਰਤਾਂ ਦੀ ਹਾਲਕ ਵਿਗੜ ਗਈ ਹੈ। ਅਜਿਹੇ ਮਾਮਲੇ ਅੰਮ੍ਰਿਤਸਰ ਵਿਚ ਵੀ ਸਾਹਮਣੇ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਗੁਲੂਕੋਜ਼ ਲਗਾਉਣ ਤੋਂ ਬਾਅਦ ਔਰਤਾਂ ਦੀ ਹਾਲਤ ਵਿਗੜ ਰਹੀ ਹੈ।
ਐਸਐਮਓ ਡਾਕਟਰ ਬਲਜੀਤ ਦੇ ਅਨੁਸਾਰ 15 ਦੇ ਲਗਭਗ ਗਰਭਵਤੀ ਔਰਤਾਂ ਵਿੱਚੋਂ ਇੱਕ ਦੀ ਹਾਲਤ ਬੇਹਦ ਨਾਜੁਕ ਹੈ। ਲੋਕਾਂ ਵਿਚ ਇਸ ਅਣਗਹਿਲੀ ਕਾਰਨ ਕਾਫੀ ਗੁੱਸਾ ਹੈ। ਸਾਰੀਆਂ ਔਰਤਾਂ ਨੂੰ ਇਸ ਵਕਤ ਐਮਰਜੈਂਸੀ ਉੱਪਰ ਰੱਖਿਆ ਗਿਆ ਹੈ।













