ਸੰਸਦ ਮੈਂਬਰ ਡਾ.ਅਮਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਦੌਰਾਨ ਮਾੜੇ ਵਿਵਹਾਰ ਦੀ ਕੀਤੀ ਨਿੰਦਾ

27

ਸੰਸਦ ਮੈਂਬਰ ਫਤਿਹਗੜ੍ਹ ਸਾਹਿਬ ਡਾ.ਅਮਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਿਸਾਨਾਂ ਦਰਮਿਆਨ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਬਾਈਕਾਟ ਕਰਕੇ ਜਾਣ ਅਤੇ ਆਪਣੀਆਂ ਮੰਗਾਂ ਲਈ 5 ਮਾਰਚ ਨੂੰ ਕੀਤੇ ਜਾਣ ਵਾਲੇ ਪ੍ਰੋਟੈਸਟ ਨੂੰ ਤਾਰੋਪੀੜ ਕਰਨ ਦੇ ਮਨੋਰਥ ਨਾਲ ਕਿਸਾਨ ਆਗੂਆਂ ਦੀਆਂ ਕੀਤੀਆਂ ਗ੍ਰਫਤਾਰੀਆਂ ਦੀ ਸਖਤ ਨਿਖੇਦੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਆਰਐਸਐਸ ਤੇ ਬੀਜੇਪੀ ਦੀ ਬੀ ਟੀਮ ਹੈ ਜੋ ਕਿਸਾਨਾਂ ਨੂੰ ਜਾਣ ਬੁਝ ਕੇ ਹੈਰਾਨ ਪਰੇਸ਼ਾਨ ਕਰ ਰਹੀ ਹੈ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਕੰਮ ਕਰਦੀ ਹੈ, ਜਿਵੇਂ ਕੇਂਦਰ ਸਰਕਾਰ ਕਿਸਾਨਾਂ ਨੂੰ ਦਬਾਉਣ ਦਾ ਕੰਮ ਕਰ ਰਹੀ ਹੈ ਉਸੇ ਤਰਜ ਤੇ ਪੰਜਾਬ ਸਰਕਾਰ ਵੀ ਕਿਸਾਨਾਂ ਦੀ ਆਵਾਜ਼ ਦੱਬਣ ਤੇ ਲੱਗੀ ਹੋਈ ਹੈ। ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਤੇ ਦੇਸ਼ ਦੇ ਅੰਨਦਾਤਾਵਾਂ ਨਾਲ ਅਜਿਹੇ ਮਾੜੇ ਵਿਵਹਾਰ ਕਰਨ ਦੀ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ।