ਹੁਣ ਪੈਲੇਸਾਂ ‘ਚ ਵੀ ਹੋਣ ਲੱਗੀਆਂ ਚੋਰੀਆਂ, ਵਿਆਹ ਸਮਾਗਮ ਦੌਰਾਨ ਲੱਖਾਂ ਦੇ ਗਹਿਣੇ ਅਤੇ ਨਕਦੀ ਹੋਈ ਚੋਰੀ

36

ਪੰਜਾਬ ਦੇ ਰੋਪੜ ਇਲਾਕੇ ਦੇ ਬਨ ਮਾਜਰਾ ਪਿੰਡ ਨੇੜੇ ਇੱਕ ਨਿੱਜੀ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ ਹੋਏ ਹਨ। ਇੱਕ ਪਾਸੇ ਮਨਜੀਤ ਸਿੰਘ ਆਪਣੀ ਧੀ ਦੇ ਵਿਆਹ ਸਮਾਰੋਹ ਵਿੱਚ, ਆਪਣੇ ਮਹਿਮਾਨਾਂ ਦਾ ਸਵਾਗਤ ਕਰ ਰਿਹਾ ਸੀ। ਜਦੋਂ ਕਿ ਚੋਰ ਪੈਲੇਸ ਵਿੱਚ ਦਾਖਲ ਹੋਏ ਅਤੇ ਸੂਟ ਅਤੇ ਬੂਟ ਪਹਿਨ ਕੇ ਪਹਿਲਾਂ ਖਾਧਾ-ਪੀਤਾ। ਫਿਰ ਪੂਰਾ ਬੈਗ ਚੋਰੀ ਕਰ ਲਿਆ, ਜਿਸ ਵਿੱਚ ਉਸਦੀ ਧੀ ਦੇ ਲੱਖਾਂ ਦੇ ਗਹਿਣੇ ਅਤੇ 20 ਲੱਖ ਤੋਂ ਵੱਧ ਦੀ ਨਕਦੀ ਸੀ।

ਨਕਦੀ ਲੈ ਚੋਰ ਉੱਥੋਂ ਭੱਜ ਗਏ। ਇਹ ਪੂਰੀ ਘਟਨਾ ਦੀ CCTV ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਚਲਾਕ ਚੋਰ ਤੇਜ਼ੀ ਨਾਲ ਭੱਜਦੇ ਦਿਖਾਈ ਦੇ ਰਹੇ ਹਨ। ਵਿਆਹ ਸਮਾਰੋਹ ਵਿੱਚ ਦੋ ਲੋਕ ਸੂਟ ਅਤੇ ਬੂਟ ਪਾ ਕੇ ਦਾਖਲ ਹੋਏ ਅਤੇ ਅਪਰਾਧ ਕਰਨ ਤੋਂ ਬਾਅਦ ਭੱਜ ਗਏ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।