ਹੋਟਲ ‘ਚੋਂ ਨਬਾਲਿਗ ਮੁੰਡੇ ਨਾਲ 22 ਕੁੜੀਆਂ ਫੜੀਆਂ, ਪੁਲਿਸ ਵੱਲੋਂ ਹੈਰਾਨ ਕਰਨ ਵਾਲਾ ਖੁਲਾਸਾ…

30

ਦਿੱਲੀ ਪੁਲਿਸ ਨੇ ਇੱਕ ਨਾਬਾਲਗ ਲੜਕੇ ਅਤੇ 22 ਲੜਕੀਆਂ ਨੂੰ ਕਾਬੂ ਕੀਤਾ ਹੈ। ਭਾਰਤ, ਉਜ਼ਬੇਕਿਸਤਾਨ ਅਤੇ ਨੇਪਾਲ ਦੀਆਂ ਇਹ ਲੜਕੀਆਂ ਸਕੂਟੀ ਉਤੇ ਚੋਰੀ-ਛਿਪੇ ਨਾਜਾਇਜ਼ ਕਾਰੋਬਾਰ ਕਰਦੀਆਂ ਸਨ। ਪੁਲਿਸ ਨੇ ਦੇਹ ਵਪਾਰ ‘ਚ ਸ਼ਾਮਲ ਇਨ੍ਹਾਂ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਇਹ ਸਾਰੀਆਂ ਲੜਕੀਆਂ ਦਿਨ ਵੇਲੇ ਕਮਰੇ ਵਿਚ ਰਹਿੰਦੀਆਂ ਸਨ ਅਤੇ ਰਾਤ ਨੂੰ ਸਕੂਟੀ ਉਤੇ ਕੁਝ ਘੰਟਿਆਂ ਲਈ ਗਾਹਕਾਂ ਨੂੰ ਪਹੁੰਚਾ ਦਿੱਤੀਆਂ ਜਾਂਦੀਆਂ ਸਨ। ਦੇਸ਼ ਦੀ ਰਾਜਧਾਨੀ ‘ਚ 700 ਰੁਪਏ ਤੋਂ ਲੈ ਕੇ 7 ਹਜ਼ਾਰ ਰੁਪਏ ਤੱਕ ਦੇਹ ਵਪਾਰ ਦਾ ਇਹ ਧੰਦਾ ਖੁੱਲ੍ਹੇਆਮ ਚੱਲ ਰਿਹਾ ਸੀ। ਪੁੱਛਗਿੱਛ ਦੌਰਾਨ ਦਾਅਵਾ ਕੀਤਾ ਗਿਆ ਕਿ ਜ਼ੋਮੈਟੋ ਅਤੇ ਸਵਿਗੀ ਦੀ ਤਰਜ਼ ‘ਤੇ ਆਰਡਰ ਮਿਲਣ ਤੋਂ ਬਾਅਦ ਡਿਲੀਵਰੀ ਬੁਆਏ ਕੁੜੀਆਂ ਨੂੰ ਸਕੂਟਰਾਂ ‘ਤੇ ਹੋਟਲਾਂ ‘ਚ ਲੈ ਜਾਂਦੇ ਸਨ ਅਤੇ ਵਾਪਸ ਲਿਆਉਂਦੇ ਸਨ।

ਦਿੱਲੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਹਾੜਗੰਜ ਦੇ ਕੁਝ ਹੋਟਲਾਂ ਅਤੇ ਘਰਾਂ ‘ਚ ਲੜਕੀਆਂ ਨੂੰ ਰੱਖ ਕੇ ਉਨ੍ਹਾਂ ਨੂੰ ਦੇਹ ਵਪਾਰ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਦੇ ਆਧਾਰ ‘ਤੇ ਪੁਲਿਸ ਨੇ ਚੂਨਾ ਮੰਡੀ ਸਥਿਤ ਹੋਟਲਾਂ ਉਤੇ ਛਾਪੇਮਾਰੀ ਕੀਤੀ। ਦੋ ਮੰਜ਼ਿਲਾ ਇਮਾਰਤ ‘ਤੇ ਵੀ ਛਾਪਾ ਮਾਰਿਆ ਗਿਆ। ਇਸ ਆਪਰੇਸ਼ਨ ‘ਚ 22 ਲੜਕੀਆਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ‘ਚ ਇਕ ਨਾਬਾਲਗ ਲੜਕਾ ਅਤੇ ਇਕ ਉਜ਼ਬੇਕਿਸਤਾਨੀ ਲੜਕੀ ਵੀ ਸ਼ਾਮਲ ਹੈ।

ਨੇਪਾਲ-ਉਜ਼ਬੇਕਿਸਤਾਨ ਦੀਆਂ ਕੁੜੀਆਂ ਵੀ ਸ਼ਾਮਲ
ਇੱਕ ਐਨਜੀਓ ਨੇ ਕੇਂਦਰੀ ਦਿੱਲੀ ਦੇ ਡੀਸੀਪੀ ਹਰਸ਼ਵਰਧਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਛਾਪੇਮਾਰੀ ਅੱਧੀ ਰਾਤ ਨੂੰ ਕੀਤੀ ਗਈ। ਰੈਕੇਟ ਦੇ ਮਾਸਟਰ ਮਾਈਂਡ ਨਿਜ਼ਾਮ ਅਤੇ ਰੇਹਾਨ ਫਰਾਰ ਹੋ ਗਏ। ਇਹ ਦੋਵੇਂ ਨੈੱਟਵਰਕ ਆਪਰੇਟ ਕਰਦੇ ਸਨ ਅਤੇ ਮਕਾਨ ਦਾ ਐਗਰੀਮੈਂਟ ਵੀ ਉਨ੍ਹਾਂ ਦੇ ਨਾਂ ‘ਤੇ ਸੀ। ਪੁਲਿਸ ਉਨ੍ਹਾਂ ਦੀ ਭਾਲ ਵਿੱਚ ਲੱਗੀ ਹੋਈ ਹੈ। ਇਸੇ ਤਰਜ਼ ‘ਤੇ ਚੂਨਾ ਮੰਡੀ ਦੀ ਇਮਾਰਤ ‘ਚੋਂ 16 ਲੜਕੀਆਂ ਬਰਾਮਦ ਹੋਈਆਂ ਹਨ। ਇਨ੍ਹਾਂ ਕੁੜੀਆਂ ਨੂੰ ਨੇਪਾਲ, ਅਸਾਮ ਅਤੇ ਪੱਛਮੀ ਬੰਗਾਲ ਤੋਂ ਲਿਆਂਦਾ ਗਿਆ ਸੀ।

ਲੜਕੀਆਂ ਨੂੰ 700 ਤੋਂ 7 ਹਜ਼ਾਰ ਰੁਪਏ ਵਿੱਚ ਸਪਲਾਈ ਕੀਤਾ ਗਿਆ
ਲੜਕੀਆਂ ਨੂੰ 5 ਤੋਂ 10 ਮਿੰਟ ਲਈ ਭੇਜਿਆ ਗਿਆ ਅਤੇ ਇਸ ਦੇ ਲਈ 700 ਤੋਂ 10,000 ਰੁਪਏ ਲਏ ਗਏ। ਆਰਥਿਕ ਮਜ਼ਬੂਰੀ ਕਾਰਨ ਲੜਕੀਆਂ ਨੂੰ ਇਸ ਧੰਦੇ ਵਿੱਚ ਧੱਕ ਦਿੱਤਾ ਗਿਆ। ਇਸ ਖੁਲਾਸੇ ਤੋਂ ਬਾਅਦ ਪੁਲਿਸ ਹੁਣ ਪੂਰੇ ਨੈੱਟਵਰਕ ਦੇ ਫਰਾਰ ਮਾਸਟਰਮਾਈਂਡ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।