ਖਟਕੜਕਲਾਂ ਅਤੇ ਹੁਸੈਨੀਵਾਲਾ ‘ਚ ਕਰੋੜਾਂ ਦੇ ਪ੍ਰੋਜੈਕਟ ਮਨਜ਼ੂਰ, ਜਾਣੋ ਕੀ-ਕੀ ਬਣੇਗਾ

43

ਖਟਕੜਕਲਾਂ ‘ਚ ਵਿਸ਼ਵ ਪੱਧਰੀ ਟੂਰਿਸਟ ਸੈਂਟਰ
ਭਾਜਪਾ ਪੰਜਾਬ ਦੇ ਮਹਾਂ ਸਕੱਤਰ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਖਟਕੜਕਲਾਂ ਵਿੱਚ ਆਈਕਾਨਿਕ ਟੂਰਿਸਟ ਸੈਂਟਰ ਬਣਾਇਆ ਜਾਵੇਗਾ। ਸ਼ਹੀਦ ਭਗਤ ਸਿੰਘ ਦੇ ਪੈਤ੍ਰਿਕ ਘਰ ਤਕ ਜਾਣ ਵਾਲੀ ਸੜਕ ਨੂੰ ਹੈਰੀਟੇਜ ਸਟਰੀਟ ਵਜੋਂ ਵਿਕਸਤ ਕੀਤਾ ਜਾਵੇਗਾ, ਜਿੱਥੇ ਉਨ੍ਹਾਂ ਦੀ ਯਾਦਗਾਰੀ ਚੀਜ਼ਾਂ ਤੇ ਵਿਰਾਸਤ ਨੂੰ ਦਰਸਾਇਆ ਜਾਵੇਗਾ। ਪਿੰਡ ‘ਚ ਇੱਕ ਆਡੀਟੋਰੀਅਮ ਅਤੇ ਲਾਇਬ੍ਰੇਰੀ ਵੀ ਬਣਾਈ ਜਾਵੇਗੀ।

ਸ਼ਹੀਦ ਭਗਤ ਸਿੰਘ ਦੇ ਘਰ ਦੀ ਸੰਭਾਲ
ਭਗਤ ਸਿੰਘ ਦੇ ਖਟਕੜਕਲਾਂ ਵਿਖੇ ਸਥਿਤ ਪੈਤ੍ਰਿਕ ਘਰ ਦੀ ਸੰਭਾਲ ਲਈ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਕਿਉਂਕਿ ਇਸਦੀ ਦੇਖਭਾਲ ਹੁਣ ਤਕ ਢੁੱਕਵੇਂ ਢੰਗ ਨਾਲ ਨਹੀਂ ਹੋ ਰਹੀ।

ਹੁਸੈਨੀਵਾਲਾ ‘ਚ ਵੀ ਵਿਸ਼ੇਸ਼ ਪ੍ਰੋਜੈਕਟ
ਹੁਸੈਨੀਵਾਲਾ ਵਿਖੇ 25 ਕਰੋੜ ਦੀ ਲਾਗਤ ਨਾਲ ਹੈਰੀਟੇਜ ਸਟਰੀਟ, ਥੀਮੈਟਿਕ ਗੇਟ ਅਤੇ ਸ਼ਹੀਦਾਂ ਦੇ ਨਾਮ ‘ਤੇ ਪੀਸ ਐਂਡ ਹਾਰਮੋਨੀ ਸੈਂਟਰ ਬਣਾਇਆ ਜਾਵੇਗਾ। ਇਹ ਪ੍ਰੋਜੈਕਟ ਸ਼ਹੀਦਾਂ ਦੀ ਵਿਰਾਸਤ ਨੂੰ ਸੰਭਾਲਣ ਅਤੇ ਯਾਤਰੀਆਂ ਲਈ ਵਿਸ਼ਵ ਪੱਧਰੀ ਆਕਰਸ਼ਣ ਬਣਾਉਣ ਲਈ ਲਾਭਕਾਰੀ ਹੋਵੇਗਾ।

ਪ੍ਰੋਜੈਕਟ ਤੇਜ਼ੀ ਨਾਲ ਸ਼ੁਰੂ ਹੋਵੇਗਾ
ਸੁਭਾਸ਼ ਸ਼ਰਮਾ ਨੇ ਕਿਹਾ ਕਿ ਨਵਾਂਸ਼ਹਿਰ ਦੇ ਖਟਕੜਕਲਾਂ ਨੂੰ ਵਿਸ਼ਵ ਪੱਧਰੀ ਟੂਰਿਸਟ ਸੈਂਟਰ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਇਸ ਦਾ ਵਿਸ਼ਤ੍ਰਿਤ ਪ੍ਰੋਜੈਕਟ ਤਿਆਰ ਕਰਕੇ ਜਲਦੀ ਕੰਮ ਸ਼ੁਰੂ ਕੀਤਾ ਜਾਵੇਗਾ।