ਨੂੰਹਾਂ ਦੇ ਗਹਿਣੇ ਤੇ ਪੈਸੇ ਲੈ ਕੇ ਪ੍ਰੇਮੀ ਨਾਲ ਫਰਾਰ ਹੋਈ ਸੱਸ, FIR ਦਰਜ…

27

Sell-Aid Desk24/7- ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਦੇ ਮੌਰਾਨੀਪੁਰ ਥਾਣਾ ਖੇਤਰ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜੋ ਪਰਿਵਾਰਕ ਰਿਸ਼ਤਿਆਂ ਨੂੰ ਸ਼ਰਮਸਾਰ ਕਰਦੀ ਹੈ। ਦੋ ਪੁੱਤਾਂ ਦੀ ਮਾਂ ਅਤੇ ਦੋ ਪੋਤੇ-ਪੋਤੀਆਂ ਦੀ ਦਾਦੀ ਸੁਖਵਤੀ ਆਪਣੇ 35 ਸਾਲਾ ਪ੍ਰੇਮੀ ਨਾਲ ਘਰੋਂ ਭੱਜ ਗਈ। ਭੱਜਣ ਤੋਂ ਪਹਿਲਾਂ ਸੁਖਵਤੀ ਆਪਣੀਆਂ ਨੂੰਹਾਂ ਦੇ ਗਹਿਣੇ ਅਤੇ ਲਗਭਗ 40,000 ਰੁਪਏ ਨਕਦ ਲੈ ਗਈ, ਜੋ ਕਿ ਉਸ ਦੀ ਨੂੰਹ ਦੀ ਡਿਲੀਵਰੀ ਲਈ ਰੱਖੇ ਗਏ ਸਨ।

ਪੀੜਤ ਪਤੀ ਕਾਮਤਾ ਪ੍ਰਸਾਦ ਆਪਣੇ ਪੁੱਤਰ, ਨੂੰਹ ਅਤੇ ਪੋਤੇ-ਪੋਤੀਆਂ ਨਾਲ ਸ਼ਿਕਾਇਤ ਦਰਜ ਕਰਵਾਉਣ ਲਈ ਮੌਰਾਨੀਪੁਰ ਪੁਲਿਸ ਸਟੇਸ਼ਨ ਪਹੁੰਚਿਆ। ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਟਾਂ ਦੇ ਭੱਠੇ ਉਤੇ ਕੰਮ ਕਰਨ ਵਾਲੇ ਕਾਮਤਾ ਪ੍ਰਸਾਦ ਨੇ ਕਿਹਾ ਕਿ ਸੁਖਵਤੀ ਨਾਲ ਉਸ ਦੀ ਜ਼ਿੰਦਗੀ ਵਧੀਆ ਚੱਲ ਰਹੀ ਸੀ। ਉਹ ਆਪਣੇ ਦੋ ਪੁੱਤਰਾਂ, ਨੂੰਹਾਂ ਅਤੇ ਚਾਰ ਪੋਤੇ-ਪੋਤੀਆਂ ਨਾਲ ਖੁਸ਼ੀ ਨਾਲ ਰਹਿ ਰਹੇ ਸਨ। ਹਾਲਾਂਕਿ, ਢਾਈ ਸਾਲ ਪਹਿਲਾਂ ਭਿੰਡ ਜ਼ਿਲ੍ਹੇ ਦੇ ਇੱਕ ਇੱਟਾਂ ਦੇ ਭੱਠੇ ਉਤੇ ਕੰਮ ਕਰਦੇ ਸਮੇਂ ਸੁਖਵਤੀ ਦੀ ਮੁਲਾਕਾਤ ਰੱਥ ਤਹਿਸੀਲ ਦੇ ਬਿਹੂਨੀ ਪਿੰਡ ਦੇ ਨਿਵਾਸੀ ਅਮਰ ਸਿੰਘ ਪ੍ਰਜਾਪਤੀ ਨਾਲ ਹੋਈ। ਦੋਵੇਂ ਗੁਪਤ ਰੂਪ ਵਿੱਚ ਮਿਲਣ ਲੱਗ ਪਏ। ਇਸ ਬਾਰੇ ਪਤਾ ਲੱਗਣ ਉਤੇ ਕਾਮਤਾ ਨੇ ਉਸ ਨਾਲ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੁਖਵਤੀ ਨੇ ਇਨਕਾਰ ਕਰ ਦਿੱਤਾ। ਹਾਲ ਹੀ ਵਿੱਚ ਜਦੋਂ ਕਾਮਤਾ ਆਪਣੇ ਪੁੱਤਰ ਦੇ ਇਲਾਜ ਲਈ ਝਾਂਸੀ ਗਿਆ, ਤਾਂ ਸੁਖਵਤੀ ਨੇ ਮੌਕਾ ਸੰਭਾਲਿਆ ਅਤੇ ਘਰੋਂ ਨੂੰਹਾਂ ਦੇ ਗਹਿਣੇ, ਨਕਦੀ ਅਤੇ ਹੋਰ ਸਮਾਨ ਲੈ ਕੇ ਅਮਰ ਸਿੰਘ ਦੇ ਨਾਲ ਭੱਜ ਗਈ।

ਪਤੀ ਨੇ ਕਿਹਾ, “ਮੈਂ ਕਦੇ ਆਪਣੇ ਸੁਪਨੇ ਵਿੱਚ ਵੀ ਇਹ ਨਹੀਂ ਸੋਚਿਆ ਸੀ।”

ਕਾਮਤਾ ਪ੍ਰਸਾਦ ਨੇ ਪੁਲਿਸ ਸਟੇਸ਼ਨ ਉਤੇ ਰੋਂਦੇ ਹੋਏ ਕਿਹਾ, “ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇੰਨਾ ਸਖ਼ਤ ਕਦਮ ਚੁੱਕੇਗੀ। ਹੁਣ ਅਸੀਂ ਕੀ ਕਰਾਂਗੇ?” ਪਰਿਵਾਰ ਨਾਲ ਪੁਲਿਸ ਸਟੇਸ਼ਨ ਪਹੁੰਚੇ ਪੁੱਤਰ ਅਤੇ ਨੂੰਹਾਂ ਨੇ ਵੀ ਸੁਖਵਤੀ ਉਤੇ ਵਿਸ਼ਵਾਸਘਾਤ ਦਾ ਦੋਸ਼ ਲਗਾਇਆ। ਪੁੱਤਰ ਨੇ ਕਿਹਾ, “ਮਾਂ ਦੀਆਂ ਹਰਕਤਾਂ ਨੇ ਪੂਰੇ ਪਰਿਵਾਰ ਨੂੰ ਤੋੜ ਦਿੱਤਾ ਹੈ। ਅਸੀਂ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਾਂ। ਹੁਣ ਅਸੀਂ ਇਹ ਸਦਮਾ ਕਿਵੇਂ ਸਹਿ ਸਕਦੇ ਹਾਂ?”

ਮੌਰਾਨੀਪੁਰ ਪੁਲਿਸ ਸਟੇਸ਼ਨ ਦੇ ਇੰਚਾਰਜ ਨੇ ਦੱਸਿਆ ਕਿ ਕਾਮਤਾ ਪ੍ਰਸਾਦ ਦੀ ਸ਼ਿਕਾਇਤ ਦੇ ਆਧਾਰ ਉਤੇ ਅਮਰ ਸਿੰਘ ਵਿਰੁੱਧ ਭਾਰਤੀ ਦੰਡ ਸੰਹਿਤਾ ਦੀ ਧਾਰਾ 406 (ਅਪਰਾਧਿਕ ਵਿਸ਼ਵਾਸਘਾਤ) ਅਤੇ 420 (ਧੋਖਾਧੜੀ) ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਸੁਖਵਤੀ ਨੂੰ ਵੀ ਸਹਿ-ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਟੀਮਾਂ ਭਿੰਡ, ਮੋਰੇਨਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਛਾਪੇਮਾਰੀ ਕਰ ਰਹੀਆਂ ਹਨ।