ਪਠਾਨਕੋਟ ਸ਼ਹਿਰ ਦੇ ਥਾਣਾ ਡਿਵੀਜ਼ਨ ਨੰਬਰ 2 ਦੀ ਹੱਦ ਚ ਪੁਰਾਣੀ ਰੰਜਿਸ਼ ਨੂੰ ਲੈਕੇ ਝਗੜੇ ਮਾਮਲਾ ਸਾਮਣੇ ਆਇਆ ਹੈ। ਜਿਸ ਦੇ ਚਲਦੇ 3 ਆਰੋਪੀਆਂ ਨੇ ਇਕ ਸ਼ਖਸ ਨਾਲ ਬੁਰੀ ਤਰਾਂ ਨਾਲ ਕੁਟ ਮਾਰ ਕੀਤੀ। ਜਿਸ ਦੇ ਚਲਦੇ ਪੀੜਤ ਦੇ ਇਕ ਹੱਥ ਤੇ ਗੰਭੀਰ ਸੱਟਾਂ ਆਈਆਂ ਹਨ। ਜਿਸ ਦਾ ਇਲਾਜ ਪਠਾਨਕੋਟ ਸਿਵਲ ਹਸਪਤਾਲ ਵਿਖੇ ਚਲ ਰਿਹਾ ਹੈ। ਜਿਥੇ ਡਾਕਟਰਾਂ ਵਲੋਂ ਉਸ ਨੂੰ ਖਤਰੇ ਤੋਂ ਬਾਹਰ ਤਾਂ ਦਸਿਆ ਜਾ ਰਿਹਾ ਹੈ। ਪਰ ਸੱਟਾਂ ਗੰਭੀਰ ਹੋਣ ਦੀ ਗੱਲ ਵੀ ਕਈ ਜਾ ਰਹੀ ਹੈ ਅਤੇ ਪੁਲਿਸ ਨੇ ਮੁਸਤੈਦੀ ਵਿਖਾਉਂਦੇ ਹੋਏ 2 ਆਰੋਪੀਆਂ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਤੀਸਰੇ ਦੀ ਭਾਲ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਨੇ ਕਿਹਾ ਕਿ ਆਰੋਪੀਆਂ ਨੇ ਪੁਰਾਣੀ ਰੰਜਿਸ਼ ਦੇ ਚਲਦੇ ਉਸ ਤੇ ਹਮਲਾ ਕੀਤਾ ਅਤੇ ਉਸ ਨੂੰ ਜਖਮੀ ਕਰ ਦਿਤਾ ਪੀੜਿਤ ਨੇ ਦਸਿਆ 3 ਆਰੋਪੀਆਂ ਵਲੋਂ ਉਸ ਤੇ ਹਮਲਾ ਕੀਤਾ ਸੀ ਅਤੇ ਦਾਤਰ ਨਾਲ ਜ਼ਖਮੀ ਕਰ ਫਰਾਰ ਹੋ ਗਏ।
ਦੂਜੇ ਪਾਸੇ ਜਦ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨਾ ਕਿਹਾ ਕਿ ਥਾਣਾ ਡਿਵੀਜ਼ਨ ਨੰਬਰ 02 ਵਿਖੇ ਇੱਕ ਝਗੜੇ ਦਾ ਕੇਸ ਆਇਆ ਸੀ। ਸਾਮਣੇ ਜਿਸ ਦੇ ਚਲਦੇ 3 ਲੋਕਾਂ ਵਲੋਂ ਇਕ ਸ਼ਖਸ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ ਗਈ ਸੀ। ਜਿਸ ਵਜਾ ਨਾਲ ਪੀੜਿਤ ਦੇ ਗੰਭੀਰ ਸਟਾਂ ਲੱਗੀਆਂ ਹਨ। ਜਿਸ ਦਾ ਇਲਾਜ ਸਿਵਲ ਹਸਪਤਾਲ ਵਿਖੇ ਚਲ ਰਿਹਾ ਹੈ ਅਤੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ। ਪੁਲਿਸ ਮੁੱਖ 2 ਆਰੋਪੀ ਗਿਰਫ਼ਤਾਰ ਕਰ ਲਏ ਹਨ ਅਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਅਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।














