ਪੱਗ ਕੁੱਤਾ ਚੋਰੀ ਹੋਣ ਤੇ ਭੱਖਿਆ ਵਿਵਾਦ, ਦੋ ਨੌਜਵਾਨਾਂ ਤੇ ਇੱਕ ਮੁੰਡੇ ਨੇ ਕੀਤਾ ਹਮਲਾ, ਦੋਵੇਂ ਹੋਏ ਗੰਭੀਰ ਜ਼ਖਮੀ

49

ਲੁਧਿਆਣਾ ਦੇ ਵਿੱਚ ਪੱਗ ਕੁੱਤਾ ਚੋਰੀ ਹੋਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਰੰਜਿਸ਼ ਦੇ ਵਿੱਚ ਕੋਟਮੰਗਲ ਇਲਾਕੇ ਦੇ ਵਿੱਚ ਤੇਜ਼ਧਾਰ ਹਥਿਆਰਾਂ ਦੇ ਨਾਲ ਕੁਝ ਲੋਕਾਂ ਦੇ ਵੱਲੋਂ ਇਲਾਕਾਂ ਨਿਵਾਸੀਆਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਹਮਲੇ ਦੇ ਵਿੱਚ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਕੁੱਟਮਾਰ ਦੀ ਵੀਡੀਓ ਵੀ ਸਾਹਮਣੇ ਆਈ ਹੈ। ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਦੀ ਪਹਿਚਾਨ ਰਾਜਬੀਰ ਸਿੰਘ ਅਤੇ ਕੁਲਬੀਰ ਸਿੰਘ ਦੇ ਵਿੱਚੋਂ ਹੋਈ ਹੈ ਜਾਣਕਾਰੀ ਦਿੰਦੇ ਹੋਏ ਰਾਜਬੀਰ ਨੇ ਕਿਹਾ ਕਿ ਉਹ ਕੋਟ ਮੰਗਲ ਗਲੀ ਨੰਬਰ ਅੱਠ ਵਿੱਚ ਰਹਿੰਦੇ ਹਨ। ਰਾਜਵੀਰ ਨੇ ਕਿਹਾ ਕਿ ਉਹ ਗਲੀ ਦੇ ਵਿੱਚ ਖੜੇ ਸੀ ਇਲਾਕੇ ਦੇ ਨੌਜਵਾਨ ਕਿਸੇ ਘਰ ਦੇ ਵਿੱਚ ਪੱਗ ਕੁੱਤਾ ਚੁੱਕ ਲਿਆਏ ਸੀ। ਕੁੱਤਾ ਚੋਰੀ ਕਰਦੇ ਸਮੇਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਤਾਂ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਪੁਲਿਸ ਨੇ ਇੱਕ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲੈ ਲਿਆ।

ਉਸ ਨੌਜਵਾਨ ਦੇ ਪਿਤਾ ਉਹਨਾਂ ਦੇ ਕੋਲ ਆਏ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬੇਟੇ ਨੂੰ ਬੇਵਜਾ ਇਸ ਕੇਸ ਦੇ ਵਿੱਚ ਫਸਾਇਆ ਗਿਆ ਹੈ। ਰਾਜਬੀਰ ਨੇ ਕਿਹਾ ਕਿ ਉਸਨੇ ਉਹਨਾਂ ਨੂੰ ਕਿਹਾ ਸੀ ਕਿ ਇਲਾਕੇ ਦੇ ਵਿੱਚ ਸਾਰੇ ਹੀ ਲੋਕ ਥਾਣੇ ਦੇ ਵਿੱਚ ਜਾ ਕੇ ਪੁਲਿਸ ਨੂੰ ਬਿਆਨ ਦੇਣਗੇ ਕਿ ਜਿਸ ਨੌਜਵਾਨ ਨੂੰ ਫੜਿਆ ਗਿਆ ਹੈ ਉਹ ਬੇਕਸੂਰ ਹੈ। ਹਾਲੇ ਗੱਲਬਾਤ ਚੱਲ ਹੀ ਰਹੀ ਸੀ ਕਿ ਪੁਲਿਸ ਹਿਰਾਸਤ ਦੇ ਵਿੱਚੋਂ ਜੋ ਨੌਜਵਾਨ ਸੀ ਉਸਦਾ ਛੋਟਾ ਭਰਾ ਉੱਥੇ ਆਇਆ ਅਤੇ ਉਸਨੇ ਕਿਹਾ ਕਿ ਉਸਦੇ ਭਰਾ ਨੂੰ ਉਨ੍ਹਾਂ ਦੇ ਵੱਲੋਂ ਹੀ ਜ਼ਬਰਦਸਤੀ ਫਸਾਇਆ ਗਿਆ ਹੈ। ਤੇ ਉਹਨਾਂ ਨੇ ਹੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਕੀਤੀ ਹੈ। ਇਸੀ ਗੱਲ ਨੂੰ ਲੈ ਕੇ ਉਹਨਾਂ ਦੀ ਬਹਿਸਬਾਜੀ ਹੋਈ ਅਤੇ ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਇਸ ਦੇ ਵਿੱਚ ਇੱਕ ਨੌਜਵਾਨ ਦੀ ਬਾਂਹ ਟੁੱਟ ਗਈ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਅੱਜ ਪੁਲਿਸ ਨੇ ਦੋਵਾਂ ਧਿਰਾਂ ਨੂੰ ਥਾਣੇ ਦੇ ਵਿੱਚ ਬੁਲਾਇਆ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀਆਂ ਸ਼ੁਰੂ ਕਰ ਦਿੱਤੀ ਗਈ ਹੈ।