ਅਪ੍ਰੈਲ ਤੱਕ ਹੋ ਜਾਵੇਗਾ ਹਲਵਾਰਾ ਏਅਰਪੋਰਟ ਦਾ ਕੰਮ ਮੁਕੰਮਲ, DC ਨਾਲ ਸੰਜੀਵ ਅਰੋੜਾ ਨੇ ਕੀਤੀ ਮੁਲਾਕਾਤ

29

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਨਾਲ ਰਾਜਸਭਾ ਮੈਂਬਰ ਸੰਜੀਵ ਅਰੋੜਾ ਨੇ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਉਪਰੰਤ ਉਹਨਾਂ ਕਿਹਾ ਕਿ ਸ਼ਹਿਰ ਦੇ ਚੱਲ ਰਹੇ ਡਿਵੈਲਪਮੈਂਟ ਦੇ ਕਾਰਜ ਅਤੇ ਨੈਸ਼ਨਲ ਹਾਈਵੇ ਅਥੋਰਟੀ ਆਫ ਇੰਡੀਆ ਦੇ ਅਧੀਨ ਆਉਂਦੀਆਂ ਸੜਕਾਂ ਦੇ ਕੰਮਾਂ ਨੂੰ ਮੁਕੰਮਲ ਕਰਨ ਸਬੰਧੀ ਅਤੇ ਸਿਵਲ ਹਸਪਤਾਲ ਸਮੇਤ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਇਹ ਮੀਟਿੰਗ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਜਿੱਥੇ ਹਲਵਾਰਾ ਏਅਰਪੋਰਟ ਦਾ ਕੰਮ 25 ਅਪ੍ਰੈਲ ਤੱਕ ਮੁਕੰਮਲ ਹੋ ਜਾਵੇਗਾ ਤਾਂ ਉੱਥੇ ਹੀ ਲੋਕਾਂ ਨੂੰ ਇੱਥੇ ਫਲਾਈਟਾਂ ਦੀ ਸੁਵਿਧਾ ਵੀ ਜਲਦ ਹੀ ਮਿਲੇਗੀ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਅਧੂਰੇ ਕੰਮ ਨੇ ਜਾਂ ਉਸਦੀ ਧੀਮੀ ਰਫਤਾਰ ਹੈ, ਉਸ ਨੂੰ ਵੀ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਫੋਗਿੰਗ ਨੂੰ ਲੈ ਕੇ ਵੀ ਜ਼ਿਕਰ ਕੀਤਾ ਗਿਆ ਕੀ ਮਾਰਚ ਦੇ ਮਹੀਨੇ ਵਿੱਚ ਹੀ ਡੇਂਗੂ ਦੇ ਪ੍ਰਕੋਪ ਤੋਂ ਬਚਣ ਲਈ ਫੋਕਿੰਗ ਕਰਵਾਈ ਗਈ ਹੈ।