ਆਪ ਸਾਂਸਦ Raghav Chadha ਨੂੰ ‘ਯੰਗ ਗਲੋਬਲ ਲੀਡਰ’ ਚੁਣਿਆ ਗਿਆ

32

ਅਮਰੀਕਾ ਦੀ ਹਾਰਵਰਡ ਕੈਨੇਡੀ ਸਕੂਲ ਦੇ ਗਲੋਬਲ ਲੀਡਰਸ਼ਿਪ ਪ੍ਰੋਗਰਾਮ ਵਿੱਚ ਆਪ ਸਾਂਸਦ ਰਾਘਵ ਚੱਢਾ ਸ਼ਾਮਿਲ ਹੋਏ। ਹਾਰਵਰਡ ਯੂਨੀਵਰਸਿਟੀ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਰਾਘਵ ਚੱਢਾ ਨੂੰ ‘ਯੰਗ ਗਲੋਬਲ ਲੀਡਰ’ ਚੁਣਿਆ ਗਿਆ ਹੈ। ਇਸ ਮੌਕੇ ਰਾਘਵਾ ਚੱਢਾ ਨੇ ਟਵਿਟ ਕੀਤਾ ਹੈ ਜਿਸ ਵਿੱਚ ਚੱਢਾ ਨੇ ਕਿਹਾ ਕਿ ਹਾਰਵਰਡ ਦਾ ਤਜ਼ਰਬਾ ਪਰਿਵਰਤਨਸ਼ੀਲ ਰਿਹਾ ਹੈ। ਇੱਥੇ ਬਿਤਾਏ ਸਮੇਂ ਨੇ ਨਵੇਂ ਗਲੋਬਲ ਦ੍ਰਿਸ਼ਟੀਕੋਣ ਹਾਸਲ ਕਰਨ ਵਿੱਚ ਮਦਦ ਕੀਤੀ ਹੈ। ਜਨਤਕ ਸੇਵਾ ਦੇ ਪ੍ਰਤੀ ਮੇਰੀ ਵਚਨਬੱਧਤਾ ਨੂੰ ਵੀ ਮਜ਼ਬੂਤ ਕੀਤਾ ਹੈ। ਗਿਆਨ ਤੇ ਨਵੀਂ ਦੋਸਤੀ ਇਸ ਸਫਲ ਲਈ ਧੰਨਵਾਦ। ਇਸ ਦੇ ਨਾਲ ਹੀ ਆਪ ਸਾਂਸਦ ਰਾਘਵ ਚੱਢਾ ਨੇ ਕਿਹਾ ਕਿ Learning, unlearning, and growing—one class at a time!

ਕਾਬਲੇਗੌਰ ਹੈ ਕਿ ਯੰਗ ਗਲੋਬਲ ਲੀਡਰ ਅਵਾਰਡ 40 ਸਾਲ ਤੋਂ ਘੱਟ ਉਮਰ ਦੇ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਸ਼ਾਨਦਾਰ ਅਗਵਾਈ ਦਿਖਾਈ ਹੈ ਅਤੇ ਬਿਹਤਰ ਭਵਿੱਖ ਲਈ ਕੰਮ ਕੀਤਾ ਹੈ। ਇਨ੍ਹਾਂ ਯੰਗ ਗਲੋਬਲ ਲੀਡਰਾਂ ਵਿੱਚੋਂ ਕੁਝ ਚੋਣਵੇਂ ਲੋਕਾਂ ਨੂੰ ਹਾਰਵਰਡ ਕੈਨੇਡੀ ਸਕੂਲ ਵਿਖੇ 21ਵੀਂ ਸਦੀ ਲਈ ਗਲੋਬਲ ਲੀਡਰਸ਼ਿਪ ਅਤੇ ਪਬਲਿਕ ਪਾਲਿਸੀ ਪ੍ਰੋਗਰਾਮ ਲਈ ਚੁਣਿਆ ਗਿਆ ਹੈ ਅਤੇ ਰਾਘਵ ਉਨ੍ਹਾਂ ਵਿੱਚੋਂ ਇੱਕ ਹੈ ਜਿਸਨੂੰ ਇਸ ਵਾਰ ਚੁਣਿਆ ਗਿਆ ਹੈ। ਹਾਰਵਰਡ ਕੈਨੇਡੀ ਸਕੂਲ ਜਨਤਕ ਨੀਤੀ ਲਈ ਦੁਨੀਆ ਦਾ ਮੋਹਰੀ ਸੰਸਥਾਨ ਹੈ।

Harvard University ਵਿੱਚ ਕੀ ਪੜ੍ਹਾਇਆ ਜਾਂਦਾ ਹੈ?

ਹਾਰਵਰਡ ਯੂਨੀਵਰਸਿਟੀ ਵਿੱਚ ਦਾਖਲਾ ਲੈਣਾ ਬਹੁਤ ਮੁਸ਼ਕਲ ਹੈ, ਕਿਉਂਕਿ ਦੁਨੀਆ ਭਰ ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਇੱਥੇ ਅਪਲਾਈ ਕਰਦੇ ਹਨ। ਹਾਰਵਰਡ ਦੇ ਬਹੁਤ ਸਾਰੇ ਵੱਖ-ਵੱਖ ਸਕੂਲ ਹਨ। ਹਾਰਵਰਡ ਕਾਲਜ BA, BS ਵਰਗੇ ਅੰਡਰਗ੍ਰੈਜੁਏਟ ਪ੍ਰੋਗਰਾਮ ਪੇਸ਼ ਕਰਦਾ ਹੈ। ਹਾਰਵਰਡ ਬਿਜ਼ਨਸ ਸਕੂਲ ਵਿੱਚ MBA ਅਤੇ PhD ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਹਾਰਵਰਡ ਲਾਅ ਸਕੂਲ LLM, JD ਪ੍ਰੋਗਰਾਮ ਪੇਸ਼ ਕਰਦਾ ਹੈ। ਹਾਰਵਰਡ ਮੈਡੀਕਲ ਸਕੂਲ ਵਿੱਚ MBBS, MD ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਹਾਰਵਰਡ ਕੈਨੇਡੀ ਸਕੂਲ ਵਿੱਚ Public Policy ਅਤੇ Leadership Programs ਪੜ੍ਹਾਏ ਜਾਂਦੇ ਹਨ।

Harvard University Admission: ਹਾਰਵਰਡ ਵਿੱਚ ਦਾਖਲਾ ਕਿਵੇਂ ਲੈਣਾ ਹੈ?
ਹਾਰਵਰਡ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਲਈ, ਵੱਖ-ਵੱਖ ਕੋਰਸਾਂ ਲਈ ਵੱਖ-ਵੱਖ ਪ੍ਰੀਖਿਆਵਾਂ ਦੇਣੀਆਂ ਪੈਂਦੀਆਂ ਹਨ। ਅੰਡਰਗ੍ਰੈਜੁਏਟ (BA, BS) ਲਈ SAT / ACT + TOEFL/IELTS, MBA ਲਈ GMAT / GRE + TOEFL, MS/MA ਲਈ GRE + TOEFL/IELTS, ਪੀਐਚਡੀ ਲਈ ਜੀਆਰਈ + ਰਿਸਰਚ ਵਰਕ ਦੇਣਾ ਪੈਂਦਾ ਹੈ, ਕਾਨੂੰਨ (ਐਲਐਲਐਮ) ਲਈ ਐਲਐਸਏਟੀ ਪ੍ਰੀਖਿਆ ਦੇਣੀ ਪੈਂਦੀ ਹੈ।