ਐਕਸ਼ਨ ਮੋਡ ‘ਚ ਪੰਜਾਬ ਸਰਕਾਰ ! 58 ਤਹਿਸੀਲਦਾਰਾਂ ਤੇ 177 ਨਾਇਬ ਤਹਿਸੀਲਦਾਰਾਂ ਦੇ ਕੀਤੇ ਤਬਾਦਲੇ

45

ਚਿਤਾਵਨੀ ਦੇ ਬਾਵਜੂਦ ਹੜਤਾਲ ਤੋਂ ਵਾਪਸ ਕੰਮਾਂ ‘ਤੇ ਨਾ ਪਰਤੇ 15 ਤਹਿਸੀਲਦਾਰਾਂ ਨੂੰ ਸਸਪੈਂਡ ਕਰਨ ਤੋਂ ਬਾਅਦ ਬੁੱਧਵਾਰ ਨੂੰ ਪੰਜਾਬ ਸਰਕਾਰ ਨੇ ਵੱਡੇ ਪੱਧਰ ‘ਤੇ ਤਬਾਦਲੇ ਕੀਤੇ ਹਨ। 177 ਨਾਇਬ ਤਹਿਸੀਲਦਾਰਾਂ ਤੇ 58 ਤਹਿਸੀਲਦਾਰਾਂ ਨੂੰ ਇੱਧਰ-ਉੱਧਰ ਕੀਤਾ ਹੈ। ਜਲੰਧਰ ਦੇ ਸਬ-ਰਜਿਸਟਰਾਰ ਜਲੰਧਰ-1 ਗੁਰਪ੍ਰੀਤ ਸਿੰਘ ਦਾ ਸ੍ਰੀ ਮੁਕਤਸਰ ਸਾਹਿਬ ਤੇ ਸਬ ਰਜਿਸਟਰਾਰ ਜਲੰਧਰ-2 ਦਾ ਫਰੀਦਕੋਟ ਤਬਾਦਲਾ ਕੀਤਾ ਗਿਆ ਹੈ।