ਕੌਮਾਂਤਰੀ ਪੱਧਰ ‘ਤੇ ਅੱਜ ਮਨਾਇਆ ਜਾ ਰਿਹਾ ਪੰਜਾਬੀ ਮਾਂ ਬੋਲੀ ਦਿਹਾੜਾ

37

ਲੁਧਿਆਣਾ : ਅੱਜ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਵਿਸ਼ੇਸ਼ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ। ਪੰਜਾਬੀ ਭਾਸ਼ਾ ਵਿਸ਼ਵ ਭਰ ਦੇ ਵਿੱਚ ਦਸਵੇਂ ਸਥਾਨ ਤੇ ਹੈ ਅਤੇ ਵਿਸ਼ਵ ਭਰ ਦੇ ਵਿੱਚ 7 ਹਜ਼ਾਰ ਤੋ ਵਧੇਰੇ ਭਾਸ਼ਾਵਾਂ ਹਨ, 15 ਕਰੋੜ ਤੋਂ ਵਧੇਰੇ ਲੋਕ ਪੰਜਾਬੀ ਭਾਸ਼ਾ ਬੋਲਦੇ ਹਨ, ਇਸ ਕਰਕੇ ਵਿਸ਼ਵ ਭਰ ਦੇ ਵਿੱਚ ਇਹ ਦਸਵੇਂ ਸਥਾਨ ਉੱਤੇ ਹੈ, ਪਰ ਆਪਣੇ ਹੀ ਸੂਬੇ ਦੇ ਵਿੱਚ ਪੰਜਾਬੀ ਭਾਸ਼ਾ ਦੀ ਹੋ ਰਹੀ ਅਣਗਹਿਲੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਕੁਝ ਸੋਧਾ ਕੀਤੀਆਂ ਗਈਆਂ ਸਨ, ਜਿਨਾਂ ਦੀ ਪਾਲਣਾ ਨਾ ਹੋਣ ਕਰਕੇ ਸਵਾਲ ਵੀ ਖੜੇ ਹੋ ਰਹੇ ਨੇ ਤਿੰਨ ਕਾਨੂੰਨ ਬਣਾਏ ਗਏ ਸਨ। ਜਿਨ੍ਹਾਂ ਦੇ ਵਿੱਚ ਪੰਜਾਬੀ ਹੋਰਡਿੰਗਸ ਪੰਜਾਬੀ ਬੋਰਡ ਨੂੰ ਤਰਜੀਹ ਦੇਣ ਦਾ ਫੈਸਲਾ ਲਿਆ ਗਿਆ ਸੀ ਪਰ ਇਸ ਲਈ ਇਨ ਬਿਨ ਪਾਲਣਾ ਨਾ ਹੋਣ ਕਰਕੇ ਹਾਲੇ ਵੀ ਨਾ ਸਿਰਫ ਪੰਜਾਬੀ ਨੂੰ ਕਈ ਥਾਵਾਂ ਤੇ ਪੰਜਾਬ ਦੇ ਵਿੱਚ ਹੀ ਦੂਜੇ ਜਾਂ ਤੀਜੇ ਨੰਬਰ ਉੱਤੇ ਲਿਖਿਆ ਗਿਆ ਹੈ ਸਗੋਂ ਪੰਜਾਬੀ ਗਲਤ ਵੀ ਲਿਖੀ ਗਈ ਹੈ। ਇਥੋਂ ਤੱਕ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਤੇ ਜੁਰਮਾਨੇ ਲਾਉਣ ਦੀਆਂ ਵੀ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ।

ਨਿੱਜੀ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਦੀ ਥਾਂ ਉੱਤੇ ਹੋਰਨਾ ਭਾਸ਼ਾਵਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜਿਸ ਨੂੰ ਲੈ ਕੇ ਭਾਸ਼ਾ ਪ੍ਰੇਮੀ ਚਿੰਤਿਤ ਹਨ। ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਦੇ ਮਹਿੰਦਰ ਸਿੰਘ ਸੇਖੋ ਨੇ ਸਵਾਲ ਖੜੇ ਕੀਤੇ ਗਏ। ਦੱਸਿਆ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਬਕਾਇਦਾ ਕਾਨੂੰਨ ਬਣਾਏ ਗਏ ਸਨ, ਪਰ ਇਹਨਾਂ ਦੀ ਪਾਲਣਾ ਨਾ ਹੋਣ ਕਰਕੇ ਉਹਨਾਂ ਕਿਹਾ ਕਿ ਸਾਡੇ ਵਿੱਚ ਨਮੋਸ਼ੀ ਜ਼ਰੂਰ ਹੈ। ਅੱਜ ਵੀ ਲੁਧਿਆਣਾ ਇਹ ਨਹੀਂ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਬੋਰਡਾਂ ਦੇ ਉੱਤੇ ਪੰਜਾਬੀ ਗਾਇਬ ਹੈ। ਉਹਨਾਂ ਕਿਹਾ ਜਦੋਂ ਕਿ ਕਾਨੂੰਨ ਸੀ ਕਿ ਪੰਜਾਬੀ ਭਾਸ਼ਾ ਪਹਿਲੇ ਨੰਬਰ ਤੇ ਲਿਖੀ ਜਾਵੇਗੀ ਅਤੇ ਬੋਲਡ ਅੱਖਰਾਂ ਦੇ ਵਿੱਚ ਹੋਵੇਗੀ।