ਗਿੱਪੀ ਗਰੇਵਾਲ ਤੇ ਕਰਨ ਜੌਹਰ ਪਹੁੰਚੇ ਅੰਮ੍ਰਿਤਸਰ, ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

33

ਪੰਜਾਬੀ ਸਿਨੇਮਾ ਹੁਣ ਬਾਲੀਵੁੱਡ ਨੂੰ ਤਗੜੀ ਟੱਕਰ ਦੇ ਰਿਹਾ ਹੈ। ਇਸੇ ਦਾ ਇੱਕ ਨਤੀਜਾ ਹੈ ਕਿ ਪੰਜਾਬੀ ਫਿਲਮ ‘ਅਕਾਲ’ ਸਭ ਨੂੰ ਹੁਣ ਟੱਕਰ ਦੇ ਰਹੀ ਹੈ। ਜੋ ਹੁਣ 10 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਕਾਮਯਾਬੀ ਅਤੇ ਲੋਕਾਂ ਵੱਲੋਂ ਭਰਪੂਰ ਪਿਆਰ ਮਿਲਣ ਦੀ ਉਮੀਦ ਨਾਲ, ਮਸ਼ਹੂਰ ਫਿਲਮ ਨਿਰਮਾਤਾ ਕਰਨ ਜੌਹਰ ਅਤੇ ਪੰਜਾਬੀ ਸਿਨੇਮਾ ਦੇ ਚਮਕਦੇ ਅਦਾਕਾਰ ਗਿਪੀ ਗਰੇਵਾਲ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਉਨ੍ਹਾਂ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ, ਮੱਥਾ ਟੇਕਿਆ ਅਤੇ ਸਭ ਦੇ ਭਲੇ ਲਈ ਅਰਦਾਸ ਕੀਤੀ। ਨਾਲ ਹੀ, ਉਨ੍ਹਾਂ ਨੇ ਫਿਲਮ ‘ਅਕਾਲ’ ਦੀ ਸਫਲਤਾ ਲਈ ਵੀ ਪਰਮਾਤਮਾ ਅੱਗੇ ਅਰਦਾਸ ਕੀਤੀ।

ਇਸ ਮੌਕੇ, ਗਿੱਪੀ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,“ਪਿਛਲੀਆਂ ਫਿਲਮਾਂ ਨੂੰ ਦਰਸ਼ਕਾਂ ਵੱਲੋਂ ਵਧੀਆ ਰਿਸਪਾਂਸ ਮਿਲਿਆ, ਜਿਸ ਕਰਕੇ ਸਾਨੂੰ ਪੂਰਾ ਯਕੀਨ ਹੈ ਕਿ ‘ਅਕਾਲ’ ਨੂੰ ਵੀ ਲੋਕਾਂ ਵੱਲੋਂ ਬੇਹੱਦ ਪਿਆਰ ਮਿਲੇਗਾ। ਅਸੀਂ ਇੱਥੇ ਮੱਥਾ ਟੇਕਣ ਅਤੇ ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰਨ ਆਏ ਹਾਂ। ਉਮੀਦ ਕਰਦੇ ਹਾਂ ਕਿ ਇਹ ਫਿਲਮ ਵੀ ਸਫਲਤਾ ਦੇ ਨਵੇਂ ਰਿਕਾਰਡ ਬਣਾ ਸਕੇ।