ਚਿੱਟੇ ਨਾਲ ਫੜ੍ਹੀ ਗਈ ਅਮਨਦੀਪ ਕੌਰ ਬਾਰੇ ਇੱਕ ਹੋਰ ਵੱਡਾ ਖੁਲਾਸਾ…ਇਕੱਠੀ ਕੀਤੀ ਕਰੋੜਾਂ ਦੀ ਜਾਇਦਾਦ, ਪਰ ਉਸਦੇ ਨਾਮ ‘ਤੇ ਸਿਰਫ ਇੱਕ ਸਕੂਟੀ ?…ਕੌਣ ਹੈ ਇਸਦਾ ਮਾਲਕ ?

104

ਪੰਜਾਬ ਦੇ ਬਠਿੰਡਾ ਵਿੱਚ ਹੈਰੋਇਨ ਸਮੇਤ ਫੜੀ ਗਈ ਇੰਸਟਾਕਵੀਨ ਅਮਨਦੀਪ ਕੌਰ ਦੇ ਮਾਮਲੇ ਵਿੱਚ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਇਸ ਮਾਮਲੇ ਵਿੱਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਉਸਨੇ ਕਰੋੜਾਂ ਦੀ ਜੋ ਜਾਇਦਾਦ ਇਕੱਠੀ ਕੀਤੀ ਹੈ, ਪਰ ਉਸਦੇ ਨਾਮ ‘ਤੇ ਸਿਰਫ ਇੱਕ ਸਕੂਟੀ ਹੈ। ਬਠਿੰਡਾ ਦੇ ਪਾਸ਼ ਇਲਾਕੇ ਵਿੱਚ 8 ਮਰਲੇ ਦਾ ਬੰਗਲਾ ਜਿੱਥੇ ਉਹ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਰਹਿ ਰਹੀ ਸੀ, ਉਹ ਵੀ ਕਿਸੇ ਹੋਰ ਦੇ ਨਾਮ ‘ਤੇ ਹੈ।

ਜੋ ਰਾਜਿਆਂ ਵਾਲੇ ਸ਼ੌਂਕ … ਚੀਨ ਦੇ ਕਿੰਗ ਦੀ ਪਸੰਦ ਰਿਹਾ ਸ਼ੀਹ ਤਜ਼ੂ ਕੁੱਤਾ ! ਉਸ ਕੋਲ ਤਿੱਬਤੀ ਮੂਲ ਦਾ ਇੱਕ ਸ਼ੀਹ ਤਜ਼ੂ ਕੁੱਤਾ ਹੈ। ਭਾਰਤ ਵਿੱਚ, ਇਸਦੀ ਨਸਲ ਦੀ ਕੀਮਤ 60 ਹਜ਼ਾਰ ਤੋਂ 1.5 ਲੱਖ ਰੁਪਏ ਦੇ ਵਿਚਕਾਰ ਹੈ ਜੋ ਕਿ ਇਸਦੀਆਂ ਪਿਛਲੀਆਂ ਪੀੜ੍ਹੀਆਂ ਦੀ ਹਿਸਟਰੀ ‘ਤੇ ਡਿਪੇਂਡ ਕਰਦੀ ਹੈ। ਇਹ ਕੁੱਤੇ ਤਿੱਬਤੀ ਲੋਕ ਚੀਨ ਦੇ ਰਾਜੇ ਨੂੰ ਖੁਸ਼ ਕਰਨ ਲਈ ਭੇਟ ਕਰਦੇ ਸਨ। ਇਸਨੂੰ ਪਾਲਣਾ ਵੀ ਆਸਾਨ ਨਹੀਂ ਹੈ। ਇਸਦੇ ਵਾਲਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਇਹ ਬਹੁਤ ਤੇਜ਼ੀ ਨਾਲ ਵਧਦੇ ਹੈ ਅਤੇ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਤੋਂ ਇਲਾਵਾ, ਇਸਦੀ ਦੇਖਭਾਲ ‘ਤੇ ਪ੍ਰਤੀ ਮਹੀਨਾ 7,000 ਰੁਪਏ ਖਰਚ ਆਉਂਦੇ ਹਨ।
ਅਮਨਦੀਪ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੁੱਤਾ ਕਿੱਥੇ ਹੈ? ਪੁਲਿਸ ਨੂੰ ਪਤਾ ਨਹੀਂ ਅਮਨਦੀਪ ਕੌਰ ਦੀ ਰੀਲ ਵਿੱਚ ਅਕਸਰ ਦਿਖਾਈ ਦੇਣ ਵਾਲਾ ਉਸਦਾ ਕੁੱਤਾ ਕਿੱਥੇ ਹੈ, ਇਸ ਦੀ ਜਾਣਕਾਰੀ ਪੁਲਿਸ ਨੂੰ ਵੀ ਨਹੀਂ ਹੈ।

ਅਮਨਦੀਪ ਕੌਰ 2011 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋਈ ਸੀ। ਇਹ ਤੀਜੀ ਵਾਰ ਹੈ ਜਦੋਂ ਉਸਨੂੰ ਆਪਣੇ 14 ਸਾਲਾਂ ਦੇ ਨੌਕਰੀ ਕਰੀਅਰ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।