ਚੇਅਰਮੈਨ ਫਾਰ ਬੀਸੀ ਕਮਿਸ਼ਨ ਪੰਜਾਬ ਡਾ ਮਲਕੀਤ ਥਿੰਦ ਦਾ ਸ਼ਹੀਦ ਊਧਮ ਸਿੰਘ ਕਮੇਟੀ ਸੁਨਾਮ ਵੱਲੋਂ ਕੀਤਾ ਗਿਆ ਸਨਮਾਨ

69

 

ਚੇਅਰਮੈਨ ਫਾਰ ਬੀਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਬਣਨ ਤੇ ਡਾਕਟਰ ਮਲਕੀਤ ਥਿੰਦ ਦਾ ਸ਼ਹੀਦ ਊਧਮ ਸਿੰਘ ਕਮੇਟੀ ਸੁਨਾਮ ਵੱਲੋਂ ਕੀਤਾ ਸਨਮਾਨ ਕੀਤਾ ਗਿਆ। ਇਸ ਮੌਕੇ  ਡਾ ਮਲਕੀਤ ਥਿੰਦ ਵੱਲੋਂ ਉਹਨਾਂ ਦਾ ਘਰ ਪਹੁੰਚਣ ਤੇ ਜੀ ਆਇਆ ਆਖਿਆ ਅਤੇ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਫਾਰ ਬੀ ਸੀ ਕਮਿਸ਼ਨ ਪੰਜਾਬ ਡਾ ਮਲਕੀਤ ਥਿੰਦ ਨੇ ਕਿਹਾ ਕਿ ਉਹ ਪੰਜਾਬ ਦੀਆਂ ਪਛੜੀਆਂ ਸ਼੍ਰੇਣੀਆਂ ਨੂੰ ਉਹਨਾਂ ਦੇ ਬਣਦੇ ਹੱਕ ਦਵਾਉਣ ਲਈ ਹਰ ਸੰਭਵ ਯਤਨ ਕਰਨਗੇ ।

ਉਹਨਾਂ ਕਿਹਾ ਕਿ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦਾ ਦਫਤਰ ਫੋਰੈਸਟ ਭਵਨ ਸੈਕਟਰ 68 ਵਿੱਚ ਮੌਜੂਦ ਹੈ , ਕਿਸੇ ਵੀ ਬੀਸੀ ਵਰਗ ਦੇ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਹੈ ਤਾਂ ਉਹ ਨਿੱਜੀ ਤੌਰ ਤੇ ਮਿਲ ਕੇ ਜਾਂ ਫਿਰ ਲਿਖਤੀ ਸ਼ਿਕਾਇਤ ਭੇਜ ਕੇ ਇਨਸਾਫ ਦੀ ਮੰਗ ਕਰ ਸਕਦੇ ਹਨ ।

ਉਹਨਾਂ ਕਿਹਾ ਕਿ ਬੀਸੀ ਵਰਗ ਦੇ ਬੱਚਿਆਂ ਦੇ ਉੱਜਲ ਭਵਿੱਖ ਲਈ ਉਹ ਬਹੁਤ ਕੁਝ ਕਰਨ ਦੀ ਮਨਸ਼ਾ ਰੱਖਦੇ ਹਨ । ਇਸ ਮੌਕੇ ਜਾਣਕਾਰੀ ਦਿੰਦੇ ਹੋਏ

ਸ਼ਹੀਦ ਉਧਮ ਸਿੰਘ ਕੰਬੋਜ ਯਾਦਗਾਰੀ ਕਮੇਟੀ ਸੁਨਾਮ ਦੇ ਪ੍ਰਧਾਨ ਮਨਦੀਪ ਜੋਸਨ ਨੇ ਦੱਸਿਆ ਕਿ ਡਾ ਮਲਕੀਤ ਥਿੰਦ ਨੂੰ ਬੀ.ਸੀ ਵਿੰਗ ਪੰਜਾਬ ਦੇ ਚੇਅਰਮੈਨ ਲੱਗਣ ਤੇ ਅਸੀਂ ਵਿਸ਼ੇਸ਼ ਤੌਰ ਤੇ ਸੁਨਾਮ ਤੋਂ ਵਧਾਈ ਦੇਣ ਲਈ ਪਹੁੰਚੇ ਹਾਂ। ਉਹਨਾਂ ਨੇ ਆਮ ਆਦਮੀ ਪਾਰਟੀ ਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਵੱਲੋਂ ਡਾ ਥਿੰਦ ਨੂੰ ਦਿੱਤੇ ਅਹੁਦੇ ਦਾ ਧੰਨਵਾਦ ਕਰਦੇ ਹਾਂ।
ਇਸ ਮੌਕੇ ਬੰਟੀ ਸੁਨਾਮ, ਹਰਚਰਨ ਸਿੰਘ, ਮਲਕੀਤ ਸਿੰਘ ਥਿੰਦ, ਨੰਬਰਦਾਰ ਜਗਦੀਸ਼ ਥਿੰਦ,ਵਿਜੇ ਥਿੰਦ ਪ੍ਰਧਾਨ ਡੇਰਾ ਸ਼੍ਰੀ ਭਜਨਗੜ੍ਹ ਯੂਥ ਕਲੱਬ, ਪਵਨ ਕੰਬੋਜ ਗੋਲੂ ਕੇ,ਗਗਨ ਕੰਬੋਜ ਜੀਵਾਂ ਅਰਾਈ ਆਦਿ ਹਾਜ਼ਰ ਸਨ ।