ਟਰੱਕ ਯੂਨੀਅਨ ਮਾਮਲੇ ਵਿੱਚ ਅਹਿਮ ਪ੍ਰੈੱਸ ਕਾਨਫਰੰਸ, ਜਾਣੋ ਕਿਸ ਦੀ ਮੈਂਬਰਸ਼ਿਪ ਹੋ ਰਹੀ ਰੱਦ ?

35

ਸੰਗਰੂਰ ਦੇ ਭਵਾਨੀਗੜ੍ਹ ਵਿਖੇ ਚੱਲ ਰਹੇ ਟਰੱਕ ਯੂਨੀਅਨ ਦੇ ਮਾਮਲੇ ਦੇ ਵਿੱਚ ਮੌਜੂਦਾ ਪ੍ਰਧਾਨ ਵਿੱਕੀ ਬਾਜਵਾ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਮਨਜੀਤ ਸਿੰਘ ਕਾਕਾ ਵੱਲੋਂ ਜੋ ਵੀ ਟਰੱਕ ਯੂਨੀਅਨ ਨੂੰ ਲੈ ਕੇ ਇਲਜ਼ਾਮ ਲਗਾਏ ਜਾ ਰਹੇ ਹਨ ਜਾਂ ਫਿਰ ਟਰੱਕ ਯੂਨੀਅਨ ਦੇ ਸਬੰਧੀ ਕੋਈ ਵੀ ਬਦਨਾਮੀ ਮਨਜੀਤ ਸਿੰਘ ਕਾਕਾ ਵੱਲੋਂ ਕੀਤੀ ਜਾ ਰਹੀ ਹੈ,ਉਹ ਨਿੰਦਣਯੋਗ ਹੈ।

ਉਨ੍ਹਾਂ ਕਿਹਾ ਕਿ ਇਸੇ ਨੂੰ ਦੇਖਦੇ ਹੋਏ ਭਵਾਨੀਗੜ੍ਹ ਟਰੱਕ ਯੂਨੀਅਨ ਦੀ ਪੰਜ ਮੈਂਬਰ ਕਮੇਟੀ ਨੇ ਫੈਸਲਾ ਲਿਆ ਹੈ ਕਿ ਜਦੋਂ ਤੱਕ ਮਨਜੀਤ ਸਿੰਘ ਕਾਕਾ ਉਹਨਾਂ ਤੋਂ ਲਿਖਤੀ ਰੂਪ ਦੇ ਵਿੱਚ ਮੁਆਫੀ ਨਹੀਂ ਮੰਗਣਗੇ, ਉਦੋਂ ਤੱਕ ਉਹਨਾਂ ਦੀ ਮੈਂਬਰਸ਼ਿਪ ਅਤੇ ਉਨ੍ਹਾਂ ਦੇ ਕੋਈ ਵੀ ਟਰੱਕ ਨੂੰ ਵਰਤੋਂ ਵਿੱਚ ਨਹੀਂ ਲਿਆਂਦਾ ਜਾਵੇਗਾ। ਉਹਨਾਂ ਵੱਲੋਂ ਕਿਹਾ ਗਿਆ ਕਿ ਜਿਸ ਤਰ੍ਹਾਂ ਮਨਜੀਤ ਸਿੰਘ ਕਾਕਾ ਲਗਾਤਾਰ ਭਾਨੀਗ ਟਰੱਕ ਯੂਨੀਅਨ ਦੀ ਬਦਨਾਮੀ ਕਰ ਰਹੇ ਹਨ, ਉਸ ਵਿੱਚ ਕਿਤੇ ਨਾ ਕਿਤੇ ਟਰੱਕ ਯੂਨੀਅਨ ਦੀ ਬਦਨਾਮੀ ਹੋ ਰਹੀ ਹੈ ਤੇ ਇਸ ਯੂਨੀਅਨ ਨਾਲ ਜੁੜੇ ਹਰ ਇੱਕ ਗਰੀਬ ਅਤੇ ਲੋੜਵੰਦ ਮੈਂਬਰ ਉੱਤੇ ਵੀ ਦਾਗ ਲੱਗ ਰਿਹਾ ਹੈ।

ਉਹਨਾਂ ਖੁੱਲ ਕੇ ਕਿਹਾ ਕਿ ਉਹਨਾਂ ਦੇ ਜੋ ਵੀ ਮਨ-ਮੁਟਾਵ ਅਤੇ ਸਵਾਲ ਹਨ, ਉਹ ਮੌਜੂਦਾ ਐਮਐਲਏ ਨਰਿੰਦਰ ਕੌਰ ਭਰਾਜ ਦੇ ਨਾਲ ਹਨ ਅਤੇ ਜਿਸ ਤਰ੍ਹਾਂ ਵੀ ਉਹਨਾਂ ਨੇ ਕੋਈ ਆਪਣੀ ਗੱਲ ਰੱਖਣੀ ਹੈ, ਉਹ ਐਮਐਲਏ ਕੋਲ ਰੱਖ ਸਕਦੇ ਹਨ। ਇਸ ਵਿੱਚ ਟਰੱਕ ਯੂਨੀਅਨ ਦਾ ਨਾਂ ਤਾਂ ਕੋਈ ਰੋਲ ਪਹਿਲਾਂ ਸੀ ਨਾ ਕੋਈ ਹੁਣ ਹੈ ਅਤੇ ਇਸ ਕਰਕੇ ਉਹ ਅਪੀਲ ਕਰਦੇ ਹਨ ਕਿ ਮਨਜੀਤ ਕਾਕਾ ਟਰੱਕ ਯੂਨੀਅਨ ਨਾਲ ਉਹਨਾਂ ਦੇ ਨਿੱਜੀ ਮਾਮਲੇ ਨੂੰ ਨਾ ਜੋੜਨ।