ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਵੱਲੋਂ ਰਜਿਸਟੇਸ਼ਨ ਦਾ ਕੰਮ ਨਿਰਵਿਘਨ ਜਾਰੀ ਰੱਖਣ ਦੇ ਉਦੇਸ਼ ਨਾਲ ਹੁਕਮ ਜਾਰੀ

30

ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਵੱਲੋਂ ਆਮ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਅਤੇ ਰਜਿਸਟੇਸ਼ਨ ਦਾ ਕੰਮ ਨਿਰਵਿਘਨ ਜਾਰੀ ਰੱਖਣ ਦੇ ਉਦੇਸ਼ ਨਾਲ ਹੇਠ ਲਿਖੇ ਅਨੁਸਾਰ ਹੁਕਮ ਜਾਰੀ ਕੀਤੇ ਗਏ ਹਨ। ਅਮਰੀਕ ਸਿੰਘ ਬੇਰੀ, ਸੁਪਰਡੈਂਟ ਗਰੇਡ-2 (ਮਾਲ), ਦਫਤਰ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਨੂੰ ਦਫ਼ਤਰ ਜੁਆਇੰਟ ਸਬ-ਰਜਿਸਟਰਾਰ ਤਲਵੰਡੀ ਭਾਈ, ਕੇਵਲ ਕ੍ਰਿਸ਼ਨ, ਸੁਪਰਡੈਂਟ ਗਰੇਡ-2 (ਮਾਲ), ਦਫਤਰ ਉਪ ਮੰਡਲ ਮੈਜਿਸਟਰੇਟ, ਗੁਰੂਹਰਸਹਾਏ ਨੂੰ ਦਫ਼ਤਰ ਸਬ-ਰਜਿਸਟਰਾਰ ਗੁਰੂਹਰਸਹਾਏ, ਵਤਨ ਪ੍ਰੀਤ ਸਿੰਘ, ਕਾਨੂੰਗੋ, ਸਰਕਲ ਫਿਰੋਜ਼ਪੁਰ ਸ਼ਹਿਰ, ਦਫਤਰ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਨੂੰ ਦਫ਼ਤਰ ਸਬ-ਰਜਿਸਟਰਾਰ ਫ਼ਿਰੋਜ਼ਪੁਰ, ਪ੍ਰਵੀਨ ਕੁਮਾਰ ਸੇਠੀ, ਸੀਨੀਅਰ ਸਹਾਇਕ ਦਫਤਰ ਉਪ ਮੰਡਲ ਮੈਜਿਸਟਰੇਟ, ਫ਼ਿਰੋਜ਼ਪੁਰ ਨੂੰ ਦਫ਼ਤਰ ਜੁਆਇੰਟ ਸਬ-ਰਜਿਸਟਰਾਰ ਮਮਦੋਟ, ਬੂਟਾ ਸਿੰਘ, ਕਾਨੂੰਗੋ, ਸਦਰ ਕਾਨੂੰਗੋ ਸ਼ਾਖਾ, ਦਫਤਰ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਨੂੰ ਦਫ਼ਤਰ ਜੁਆਇੰਟ ਸਬ-ਰਜਿਸਟਰਾਰ ਮੱਲਾਂਵਾਲਾ ਵਿਖੇ ਰਜਿਸਟ੍ਰੇਸ਼ਨ ਦਾ ਕੰਮ ਕਰਨ ਲਈ ਅਧਿਕਾਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਇਹ ਹੁਕਮ ਤੁਰੰਤ ਲਾਗੂ ਹੋਣਗੇ ਅਤੇ ਇਹ ਹੁਕਮ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਕੰਮ ‘ਤੇ ਵਾਪਿਸ ਆਉਣ ਤੱਕ ਲਾਗੂ ਰਹਿਣਗੇ।