ਤੁਹਾਡੀਆਂ ਇਹ ਆਦਤਾਂ ਹੋ ਸਕਦੀਆਂ ਹਨ ਉਮਰ ਜ਼ਿਆਦਾ ਦਿਖਾਉਣ ਦੀ ਵਜ੍ਹਾ, ਜਲਦ ਬਦਲਣਾ ਹੋਵੇਗਾ ਬਿਹਤਰ

96

Sell-Aid Desk24/7- ਅੱਜ ਦੇ ਲਾਈਫ-ਸਟਾਈਲ ਦੇ ਚਲ਼ਦੇ ਬਹੁਤ ਲੋਕਾਂ ਦੇ ਚਿਹਰੇ ਤੇ ਸਮੇਂ ਤੋਂ ਪਹਿਲਾਂ ਝੁਰੜੀਆਂ ਪੈ ਜਾਂਦੀਆਂ ਹਨ । ਜੋ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਸ ਵਰਤਣ ਤੇ ਸਕਿੱਨ ਕੇਅਰ ਦੇ ਕਈ ਤਰੀਕੇ ਅਪਣਾਉਣ ਨਾਲ਼ ਵੀ ਚਿਹਰੇ ਤੋਂ ਨਹੀਂ ਜਾਂਦੀਆਂ । ਉਂਝ ਤਾਂ ਇੰਜੀਗ ਇੱਕ ਅਜਿਹਾ ਪ੍ਰੋਸ਼ੈਸ ਹੈ ਜਿਸ ਨੂੰ ਵੱਧਣ ਤੋਂ ਰੋਕਿਆ ਨਹੀਂ ਜਾ ਸਕਦਾ ਪਰ ਟਾਈਮ ਤੋਂ ਪਹਿਲਾਂ ਇੰਜੀਗ ਦਿਖਾਈ ਦੇਣਾ ਵੀ ਸਮੱਸਿਆ ਵਧਾ ਸਕਦਾ ਹੈ । ਇਸਦੀ ਵੱਡੀ ਵਜ੍ਹਾਂ ਤੁਹਾਡੀਆਂ ਕੁਝ ਆਦਤਾਂ ਵੀ ਹੋ ਸਕਦੀਆਂ ਹਨ । ਇਸ ਲਈ ਜਰੂਰੀ ਹੈ ਕਿ ਤੁਹਾਨੂੰ ਸਮੇਂ ਰਹਿੰਦੇ ਅਜਿਹੀਆਂ ਆਦਤਾਂ ਨੂੰ ਬਦਲ ਲੈਣਾ ਚਾਹੀਦਾ ਹੈ ਜੋ ਇਹਨਾਂ ਲਈ ਜਿੰਮੇਵਾਰ ਹਨ । ਆਓ ਜਾਣਦੇ ਹਾਂ ਉਹਨਾਂ ਆਦਤਾਂ ਬਾਰੇ –

ਜਿਆਦਾ ਸ਼ਰਾਬ ਪੀਣਾ: ਆਪਣੀ ਸਕਿੱਨ ਤੇ ਸਮੇਂ ਤੋਂ ਪਹਿਲਾਂ ਝੁਰੜੀਆਂ ਪੈਣਾ ਤੇ ਅੱਖਾਂ ਦੇ ਥੱਲੇ ਕਾਲ਼ੇ ਡਾੱਰਕ ਸਰਕਲ ਪੈਣ ਦੀ ਵਜ੍ਹਾਂ ਜਿਆਦਾ ਸ਼ਰਾਬ ਪੀਣਾ ਹੋ ਸਕਦਾ ਹੈ ।ਜੋ ਤੁਹਾਨੂੰ ਉਮਰ ਵਿੱਚ ਵੱਡਾ ਦਿਖਾਉਣ ਦਾ ਕੰਮ ਕਰਦੀਆਂ ਹਨ । ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸਕਿੱਨ ਰਿੰਕਲ ਫ੍ਰੀ ਤੇ ਗਲੋਇੰਗ ਨਜ਼ਰ ਆਵੇ ਤਾਂ ਇਸ ਲਈ ਤੁਹਾਨੂੰ ਆਪਣੀ ਇਸ ਆਦਤ ਨੂੰ ਜਲ਼ਦੀ ਤੋਂ ਜਲ਼ਦੀ ਬਦਲਣਾ ਹੋਵੇਗਾ ।

ਘੱਟ ਪਾਣੀ ਪੀਣਾ: ਬਹੁਤ ਲੋਕ ਜਿਆਦਾ ਮਾਤਰਾ ਵਿੱਚ ਪਾਣੀ ਦੀ ਸੇਵਨ ਨਹੀਂ ਕਰਦੇ । ਜਿਸ ਕਾਰਨ ਸਰੀਰ ਵਿੱਚ ਥਕਾਨ ,ਕਬਜ਼, ਕਮਜੋਰੀ ਤੇ ਡੀਹਾਈਡ੍ਰੇਸ਼ਨ ਜਿਹੀ ਸਮੱਸਿਆਵਾਂ ਹੋ ਜਾਂਦੀਆਂ ਹਨ । ਉੱਥੇ ਹੀ ਸਕਿੱਨ ਡ੍ਰਾਈ ਹੋਣ, ਫਾਈਨ ਲਾਂਸ ਤੇ ਡਾੱਰਕ ਸਰਕਲ ਹੋਣ ਦੀ ਸਮੱਸਿਆ ਵੀ ਹੋ ਜਾਂਦੀ ਹੈ ਜਿਸ ਕਰਕੇ ਤੁਸੀਂ ਜਿਆਦਾ ਉਮਰ ਦੇ ਨਜ਼ਰ ਆਉਦੇ ਹੋ । ਘੱਟ ਪਾਣੀ ਪੀਂਣ ਦੀ ਆਪਣੀ ਇਸ ਆਦਤ ਨੂੰ ਬਦਲੋ ਤੇ ਪੂਰੀ ਮਾਤਰਾ ਵਿੱਚ ਪਾਣੀ ਪੀਓ । ਇਹ ਆਦਤ ਤੁਹਾਡੀ ਸਕਿੱਨ ਨੂੰ ਚਮਕਦਾਰ ਤੇ ਗਲੋਇੰਗ ਬਣਾਉਣ ਵਿੱਚ ਮਦਦ ਕਰੇਗੀ ।

ਸਿਗਰਟ ਜਾਂ ਬੀੜੀ ਪੀਣਾ: ਇਹ ਆਦਤ ਨੂੰ ਤੁਹਾਨੂੰ ਸਮੇਂ ਤੋਂ ਪਹਿਲਾਂ ਬੁੱਢਾ ਬਣਾ ਦਿੰਦੀ ਹੈ । ਧੂਮਰਪਾਨ ਕਰਨ ਨਾਲ਼ ਸਕਿੱਨ ਵਿੱਚ ਨਵੇਂ ਸੈੱਲ ਨਹੀਂ ਬਣਦੇ ਜਿਸ ਕਾਰਨ ਤੁਸੀਂ ਜਿਆਦਾ ਉਮਰ ਦੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹੋ ।ਇਸ ਲਈ ਤੁਹਾਨੂੰ ਆਪਣੀ ਇਸ ਆਦਤ ਨੂੰ ਵੀ ਬਦਲਣ ਦੀ ਜਰੂਰਤ ਹੈ ।

ਜਿਆਦਾ ਚੀਨੀ ਖਾਣਾ: ਬਹੁਤ ਲੋਕਾਂ ਨੂੰ ਮਿੱਠਾ ਖਾਣਾ ਪਸੰਦ ਹੁੰਦਾ ਹੈ ਜਿਸ ਕਾਰਨ ਉਹ ਮਿਠਾਈ ਤੇ ਚੀਨੀ ਦੀ ਵੱਧ ਵਰਤੋਂ ਕਰਦੇ ਹਨ । ਜਰੂਰਤ ਤੋਂ ਜਿਆਦਾ ਸ਼ੂਗਰ ਜਾਂ ਗੁਲੂਕੋਜ਼ ਦਾ ਸੇਵਨ ਕਰਨ ਨਾਲ਼ ਕੇਲੇਜਨ ਤੇ ਇਲਾਸਟਿਕ ਕਮਜੋਰ ਹੋ ਜਾਂਦੀ ਹੈ ਤੇ ਆਪਣਾ ਕੰਮ ਸਹੀ ਤਰੀਕੇ ਨਾਲ਼ ਨਹੀ ਕਰ ਪਾਉਦੀ । ਕੇਲੇਜਨ ਤੇ ਇਲਾਸਟਿਕ ਸਕਿੱਨ ਨੂੰ ਗਲੋਇੰਗ ਬਣਾਉਣ ਵਿੱਚ ਮਦਦ ਕਰਦੀਆਂ ਹਨ । ਇਸ ਲਈ ਜਿਆਦਾ ਚੀਨੀ ਖਾਣ ਦੀ ਆਦਤ ਨੂੰ ਤੁਹਾਨੂੰ ਬਦਲ਼ ਲੈਣਾ ਚਾਹੀਦਾ ਹੈ ।

(Disclaimer- ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਧਾਰਨਾਵਾਂ ‘ਤੇ ਅਧਾਰਤ ਹੈ । Sell-Aid 24/7  ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਕਿਰਪਾ ਕਰਕੇ ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਸਬੰਧਤ ਮਾਹਰ ਨਾਲ ਸਲਾਹ ਕਰੋ )