ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਉੱਪਰ ਦਰਜ ਹੋਈ FIR ‘ਤੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਦਾ ਇਹ ਹਿਟਲਰ ਸ਼ਾਹੀ ਰਵੱਈਆ ਹੈ, ਜੇਕਰ ਕੋਈ ਵੀ ਵਿਰੋਧੀ ਬੋਲਦਾ ਹੈ ਤਾਂ ਉਸ ਉੱਪਰ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ।
ਇਤਿਹਾਸ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਇਸ ਤਰ੍ਹਾਂ ਮੁੱਖ ਮੰਤਰੀਆਂ ਉੱਪਰ ਹੀ ਪਰਚੇ ਦਿੱਤੇ ਜਾ ਰਹੇ ਹਨ। ਦਿੱਲੀ ਵਿੱਚ ਭਾਜਪਾ ਇੰਨੀ ਜ਼ਿਆਦਾ ਗੁੰਡਾਗਰਦੀ ਕਰ ਰਹੀ ਹੈ ਕਿ ਪੁਲਿਸ ਵੀ ਬੇਵੱਸ ਹੋ ਚੁੱਕੀ ਹੈ। ਦਿੱਲੀ ਦੇ ਲੋਕਾਂ ਨੇ ਮਨ ਬਣਾਇਆ ਹੈ ਕਿ ਇਸ ਵਾਰ ਬੀਜੇਪੀ ਨੂੰ ਵੋਟ ਨਹੀਂ ਪਾਉਣੀ।
ਕੁਲਦੀਪ ਧਾਲੀਵਾਲ ਨੇ ਇਹ ਵੀ ਕਿਹਾ ਕਿ ਭਾਜਪਾ ਦੇ ਜਬਰ ਅਤੇ ਜ਼ੁਲਮ ਦਾ ਅੰਤ ਜਲਦ ਹੋਣ ਵਾਲਾ ਹੈ। ਦਿੱਲੀ ਚੋਣਾਂ ਵਿੱਚ ਭਾਜਪਾ ਦੀ ਹਿਟਲਰ ਸ਼ਾਹੀ ਦਾ ਦਿੱਲੀ ਦੇ ਲੋਕ ਜਵਾਬ ਦੇਣਗੇ।













