ਦੇਖੋ ਕਿਹੜੇ ਹਲਾਤਾਂ ‘ਚ ਹਨ ਕਿਸਾਨ ਆਗੂ ਡੱਲੇਵਾਲ, 19 ਤਰੀਕ ਤੋਂ ਪਾਣੀ ਵੀ ਨਹੀਂ ਪੀ ਰਹੇ

32

ਪਟਿਆਲਾ ਦੇ ਪਾਰਕ ਹਸਪਤਾਲ ਵਿੱਚ ਦਾਖਲ ਜਗਜੀਤ ਸਿੰਘ ਡੱਲੇਵਾਲ ਨਾਲ ਮਿਲ ਕੇ ਆਏ ਕਿਸਾਨ ਆਗੂਆਂ ਨੇ ਬਾਹਰ ਆਉਣ ਉਪਰੰਤ ਡੱਲੇਵਾਲ ਦੀ ਹਾਲਤ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਡੱਲੇਵਾਲ ਬਿਲਕੁਲ ਠੀਕ ਹਨ ਅਤੇ ਪੂਰੀ ਚੜ੍ਹਦੀ ਕਲਾ ਵਿੱਚ ਹਨ। ਕਿਸਾਨ ਆਗੂ ਜਵਾਹਰ ਲਾਲ ਉਨ੍ਹਾਂ ਦੱਸਿਆ ਕਿ ਡੱਲੇਵਾਲ ਨੇ ਜੇਲ੍ਹ ਵਿੱਚ ਬੰਦ ਕਿਸਾਨ ਆਗੂਆਂ ਲਈ ਇੱਕ ਪੱਤਰ ਲਿਖਿਆ ਹੈ। ਜਿਸ ਵਿੱਚ ਡੱਲੇਵਾਲ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮੇਰੀ ਜਾਨ ਦੇ ਦੁਸ਼ਮਨ ਹਨ ਅਤੇ ਪੰਜਾਬ ਸਰਕਾਰ ਨੇ ਸਾਨੂੰ ਧੋਖੇ ਨਾਲ ਇੱਥੇ ਲਿਆ ਕੇ ਰੱਖਿਆ, ਜਦਕਿ ਜਲੰਧਰ ਵਿੱਚ ਮੈਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਕਿਸਾਨ ਆਗੂਆਂ ਨਾਲ ਮਿਲਵਾਇਆ ਜਾਵੇਗਾ।

ਕਿਸਾਨ ਆਗੂਆਂ ਨੇ ਕਿਹਾ ਕਿ ਪਟਿਆਲਾ ਦੀ ਜੇਲ੍ਹ ਵਿੱਚੋਂ ਸੁਖਵਿੰਦਰ ਕੌਰ, ਮਨਜੀਤ ਸਿੰਘ ਰਾਏ ਅਤੇ ਸਰਵਨ ਸਿੰਘ ਪੰਧੇਰ ਨੂੰ ਚੁਪਚਾਪ ਢੰਗ ਨਾਲ ਵੱਖ-ਵੱਖ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ ਹੈ। ਹੁਣ ਇੱਥੇ ਸਿਰਫ ਕਾਕਾ ਸਿੰਘ ਕੋਟੜਾ ਅਤੇ ਬੁਜ਼ੁਰਗ ਕਿਸਾਨ ਆਗੂ ਸਤਨਾਮ ਸਿੰਘ ਸਮੇਤ ਕੁਝ ਹੋਰ ਆਗੂਆਂ ਰਹਿ ਗਏ ਹਨ।

ਕਿਸਾਨ ਆਗੂ ਜਵਾਹਰ ਲਾਲ ਨੇ ਅੱਗੇ ਕਿਹਾ ਕਿ ਜਦੋਂ ਅਸੀਂ ਹਸਪਤਾਲ ਵਿੱਚ ਜਗਜੀਤ ਸਿੰਘ ਡੱਲੇਵਾਲ ਨਾਲ ਮਿਲਣ ਆਏ, ਤਾਂ ਸਾਨੂੰ ਪੁਲਿਸ ਨੇ ਡਿਟੇਨ ਕਰ ਲਿਆ ਅਤੇ 2 ਘੰਟੇ ਤੱਕ ਅਰਬਨ ਸਟੇਟ ਪੁਲਿਸ ਥਾਣੇ ਵਿੱਚ ਰੱਖਿਆ। ਇਸ ਤੋਂ ਬਾਅਦ, ਡੱਲੇਵਾਲ ਨੇ ਹਸਪਤਾਲ ਵਿੱਚ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੈਨੂੰ ਮੇਰੇ ਆਉਣ ਵਾਲੇ ਲੋਕਾਂ ਨਾਲ ਮਿਲਣ ਨਹੀਂ ਦਿੱਤਾ ਗਿਆ, ਤਾਂ ਮੈਂ ਖੁਦ ਉੱਥੇ ਚਲਾ ਜਾਵਾਂਗਾ।

ਫਿਰ ਸਾਨੂੰ ਉਨ੍ਹਾਂ ਨਾਲ ਮਿਲਾਇਆ ਗਿਆ। ਡੱਲੇਵਾਲ ਨੇ ਸਾਨੂੰ ਇੱਕ ਪੱਤਰ ਦਿੱਤਾ ਹੈ, ਜੋ ਜੇਲ੍ਹ ਵਿੱਚ ਬੰਦ ਕਿਸਾਨ ਆਗੂਆਂ ਦੇ ਨਾਂ ਹੈ, ਅਤੇ ਅਸੀਂ ਹੁਣ ਉਹ ਪੱਤਰ ਉਨ੍ਹਾਂ ਨੂੰ ਦੇ ਕੇ ਆ ਰਹੇ ਹਾਂ।