ਪਿੰਡ ਵਲਟੋਹਾ ਤੋਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਅਨੇਕਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ

40

ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਅਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੇ ਜੱਦੀ ਪਿੰਡ ਵਲਟੋਹਾ ਤੋਂ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਅਨੇਕਾਂ ਪਰਿਵਾਰ ਆਪ ਨੂੰ ਅਲਵਿਦਾ ਕਹਿੰਦੇ ਹੋਏ ਪੀ.ਏ ਮਾਸਟਰ ਸੁਰਜੀਤ ਸਿੰਘ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਸ਼ਮੂਲੀਅਤ ਕਰਨ ਵਾਲੇ ਸਮੂਹ ਪਰਿਵਾਰਾਂ ਸ਼੍ਰੋਮਣੀ ਅਕਾਲੀ ਦਲ ਅਤੇ ( 501) ਦੇ ਨਾਮਵਰ ਲੀਡਰ ਗੌਰਵਦੀਪ ਸਿੰਘ ਵਲਟੋਹਾ ਨੇ ਜੀ ਆਇਆ ਆਖਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੌਰਵਦੀਪ ਸਿੰਘ ਵਲਟੋਹਾ ਨੇਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜੋ ਝੂਠ ਦੀ ਰਾਜਨੀਤੀ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਸੀ ਉਸਦਾ ਪੂਰੀ ਤਰ੍ਹਾਂ ਨਾਲ ਪਰਦਾਫਾਸ਼ ਹੋ ਚੁੱਕਾ ਹੈ ਅਤੇ ਪੰਜਾਬ ਦੀ ਜਨਤਾ ਦਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਨਾਂ ਪਾਰਟੀਆਂ ਤੋਂ ਹੀ ਮੋਹ ਪੂਰੀ ਤਰ੍ਹਾਂ ਨਾਲ ਭੰਗ ਹੋ ਚੁੱਕਾ ਹੈ, ਜਿਸ ਕਾਰਨ ਇੱਕ ਵਾਰ ਫਿਰ ਤੋਂ ਪੰਜਾਬ ਅਤੇ ਹਲਕਾ ਖੇਮਕਰਨ ਦੀ ਜਨਤਾ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀ.ਏ ਮਾਸਟਰ ਸੁਰਜੀਤ ਸਿੰਘ ਨੇ ਸ਼ਮੂਲੀਅਤ ਕਰਨ ਵਾਲੇ ਪਰਿਵਾਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਜੀ ਆਇਆਂ ਆਖਿਆ।

ਸ਼ਮੂਲੀਅਤ ਕਰਨ ਵਾਲੇ ਪਰਿਵਾਰਾਂ ਦੇ ਨਾਮ ਗੁਰਮੀਤ ਕੌਰ ਪਤਨੀ ਲਖਬੀਰ ਸਿੰਘ ਕੈਪਟਨ, ਬਲਜੀਤ ਕੌਰ ਪਤਨੀ ਸੁਰਿੰਦਰਪਾਲ ਸਿੰਘ, ਯੁਵਰਾਜ ਸਿੰਘ, ਜਸਲੀਨ ਕੌਰ, ਭਜਨ ਸਿੰਘ, ਬਲਜਿੰਦਰ ਕੌਰ, ਹੁਸਨਪ੍ਰੀਤ ਕੌਰ, ਸੁਖਵਿੰਦਰ ਕੌਰ, ਗੁਰਬੀਰ ਕੌਰ, ਕੁਲਦੀਪ ਸਿੰਘ, ਸੰਜੀਵ ਕੁਮਾਰ ਆਦਿ ਹਨ। ਇੰਨ੍ਹਾਂ ਪਰਿਵਾਰਾਂ ਦੇ ਸ਼ਮੂਲੀਅਤ ਕਰਨ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਬਲ ਮਿਲਿਆ ਹੈ। ਇਸ ਮੌਕੇ ਹਲਕੇ ਖੇਮਕਰਨ ਤੋਂ ਨਾਮਵਰ ਅਕਾਲੀ ਚੇਹਰੇ ਗੁਰਲਾਲ ਸਿੰਘ ਭੁੱਲਰ, ਸਿਮਰਨਜੀਤ ਸਿੰਘ ਮਨਾਵਾਂ ਮਨਪ੍ਰੀਤ ਸਿੰਘ ਸਿੱਧਵਾਂ, ਕੁਲਦੀਪ ਸਿੰਘ ਖਾਲਸਾ ਮਾੜੀ ਗੌੜ ਸਿੰਘ,ਹੀਰਾ ਪਹੂਵਿੰਡ, ਗੁਰਜੰਟ ਸਿੰਘ ਰਾਜੋਕੇ,ਪੁਲਰਾਜ ਸੰਧੂ ਭਿੱਖੀਵਿੰਡ,ਸੁੱਖ ਗਿੱਲ, ਚੇਅਰਮੈਨ ਡਾਕਟਰ ਪ੍ਰਤਾਪ ਸਿੰਘ ਵਲਟੋਹਾ, ਡਾਕਟਰ ਦਿਲਬਾਗ ਸਿੰਘ ਨੰਬਰਦਾਰ, ਹਰਨੇਕ ਸਿੰਘ ਪ੍ਰਧਾਨ ਬਾਬਾ ਫਤਿਹ ਸਿੰਘ ਸਪੋਰਟਸ ਕਲੱਬ ਵਲਟੋਹਾ, ਸਰਦਾਰ ਗੁਰਚੇਤ ਸਿੰਘ ਸਰਪੰਚ ਵਲਟੋਹਾ, ਗੁਰਸੇਵਕ ਸਿੰਘ ਬੱਬੂ, ਹਰਪਾਲ ਸਿੰਘ ਪੀਏ, ਸੁਖਵਿੰਦਰ ਸਿੰਘ ਬਿਜਲੀ ਵਾਲਾ, ਡਾਕਟਰ ਖਾਨ ਵਲਟੋਹਾ, ਪਰਮਜੀਤ ਸਿੰਘ ਥਾਣੇਦਾਰ ਰੇਸ਼ਮ ਸਿੰਘ, ਮੰਗਲ ਸਿੰਘ ਮੁਲਾਜ਼ਮ, ਗੁਰਸਾਹਬ ਸਿੰਘ ਫੌਜੀ, ਪੂਰਨ ਸਿੰਘ ਮਿਸਤਰੀ, ਬਾਬਾ ਦਲੇਰ ਸਿੰਘ ਜੀ ਵਲਟੋਹਾ, ਜਸਵਿੰਦਰ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ