ਅੰਮ੍ਰਿਤਸਰ ਪੁਲਿਸ ਨੇ ਅੱਜ ਦੋ ਕਿਲੋ ਅਫੀਮ ਅਤੇ 4 ਲੱਖ 70 ਹਜ਼ਾਰ ਰੁਪਏ ਦੀ ਡਰੱਗ ਮਣੀ ਦੇ ਨਾਲ ਦੋ ਨਸ਼ਾ ਤਸਕਰ ਕਾਬੂ ਕੀਤੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮੁਹੇਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ, ਜਿਸ ਦੇ ਚਲਦੇ ਅੰਮ੍ਰਿਤਸਰ ਸੀਆਈਏ 2 ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਦੋ ਨਸ਼ਾ ਤਸਕਰ ਜੋ ਕਿ ਝਾਰਖੰਡ ਤੋਂ ਨਸ਼ਾ ਲਿਆ ਕੇ ਅੰਮ੍ਰਿਤਸਰ ਦੇ ਵਿੱਚ ਉਸਦੀ ਤਸਕਰੀ ਕਰ ਰਹੇ ਸਨ। ਉਹਨਾਂ ਨੂੰ ਗਿਰਫਤਾਰ ਕੀਤਾ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਤਨਾਮ ਸਿੰਘ ਉਰਫ ਸਤਾ ਅਤੇ ਅਮਨਦੀਪ ਸਿੰਘ ਨਾਮ ਦੇ ਵਿਅਕਤੀਆਂ ਨੂੰ ਦੋ ਕਿਲੋ ਫੀਮ ਦੇ ਨਾਲ ਗ੍ਰਿਫਤਾਰ ਕੀਤਾ ਗਿਆ।
ਇਹਨਾਂ ਦੇ ਕੋਲੋ ਮੌਕੇ ਤੇ ਚਾਰ ਲੱਖ 70 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਜੋ ਇਹਨਾਂ ਨੇ ਨਸ਼ਾ ਵੇਚ ਕੇ ਕਮਾਈ ਸੀ ਉਹ ਵੀ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਲਿਆ ਗਿਆ ਹੈ ਅਤੇ ਇਹਨਾਂ ਦੇ ਹੋਰ ਸਾਥੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਨਸ਼ਾ ਕਿਸ ਦੇ ਕੋਲੋਂ ਲਿਆਂਦੇ ਸਨ ਅਤੇ ਅੱਗੇ ਕਿੰਨਾਂ ਨੂੰ ਸਪਲਾਈ ਕਰਦੇ ਸਨ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਪੁਸ਼ਕਿਸ਼ ਵਿੱਚ ਇਹਨਾਂ ਨੇ ਦੱਸਿਆ ਹੈ ਕਿ ਇਹ ਝਾਰਖੰਡ ਤੋਂ ਹੀ ਲਿਆ ਕੇ ਇੱਥੇ ਨਸ਼ਾ ਸਪਲਾਈ ਕਰਦੇ ਸਨ ਸਤਨਾਮ ਸਿੰਘ ਸੱਤਾ ਤੇ ਪਹਿਲਾ ਵੀ ਇੱਕ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ।













