ਪੰਜਾਬ ਦੇ ਸਾਰੇ ਸਕੂਲਾਂ ਦਾ ਸਮਾਂ ਬਦਲਿਆ…ਹੁਣ ਇੰਨੇ ਵਜੇ ਖੁੱਲ੍ਹਣਗੇ ਸਕੂਲ

40
Group of Indian schoolboys and schoolgirls at school campus

ਸਕੂਲੀ ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪੰਜਾਬ ਵਿੱਚ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ, ਨਿੱਜੀ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ 1 ਮਾਰਚ ਤੋਂ ਬਦਲ ਦਿੱਤਾ ਗਿਆ ਹੈ। 1 ਮਾਰਚ ਤੋਂ ਨਵੇਂ ਟਾਈਮ ਟੇਬਲ ਅਨੁਸਾਰ ਸਕੂਲ ਖੁੱਲ੍ਹਣਗੇ

ਸਿੱਖਿਆ ਵਿਭਾਗ ਵੱਲੋਂ ਦੇ ਜਾਰੀ ਪੱਤਰ ਅਨੁਸਾਰ ਸਾਰੇ ਸਰਕਾਰੀ ਸਕੂਲ ਸਵੇਰੇ 8.30 ਵਜੇ ਖੁੱਲ੍ਹਣਗੇ। ਜਾਰੀ ਕੀਤੇ ਟਾਈਮ ਟੇਬਲ ਦੇ ਅਨੁਸਾਰ, ਸਕੂਲ ਵਿੱਚ ਪਹਿਲਾ ਪੀਰੀਅਡ 8.55 ਤੋਂ 9.35, ਦੂਜਾ 9.35 ਤੋਂ 10.15, ਤੀਜਾ 10.15 ਤੋਂ 10.55, ਚੌਥਾ 10.55 ਤੋਂ 11.35 ਜਦੋਂ ਕਿ ਪੰਜਵਾਂ ਪੀਰੀਅਡ 11.35 ਤੋਂ 12.15 ਤੱਕ ਹੋਵੇਗਾ।

ਸਵੇਰ ਦੀ ਸਭਾ ਸਵੇਰੇ 8.30 ਵਜੇ ਹੋਵੇਗੀ ਇਸ ਤੋਂ ਬਾਅਦ ਅੱਧੇ ਸਮੇਂ ਦੀ ਬ੍ਰੇਕ ਹੋਵੇਗੀ, ਜਿਸ ਦੌਰਾਨ ਬੱਚੇ ਆਪਣਾ ਖਾਣਾ-ਪੀਣਾ ਲੈ ਸਕਦੇ ਹਨ, ਜੋ ਕਿ 12.15 ਤੋਂ 12.50 ਤੱਕ ਰਹੇਗਾ। ਛੇਵਾਂ ਪੀਰੀਅਡ 12.50 ਤੋਂ 1.30 ਤੱਕ, ਸੱਤਵਾਂ ਪੀਰੀਅਡ 1.30 ਤੋਂ 2.10 ਤੱਕ, ਅੱਠਵਾਂ ਪੀਰੀਅਡ 2.10 ਤੋਂ 2.50 ਤੱਕ ਚੱਲੇਗਾ।