ਪੰਜਾਬ ਵਿਚ 5500 ਹੋਮ ਗਾਰਡ ਜਵਾਨਾਂ ਦੀ ਭਰਤੀ, CM ਮਾਨ ਵੱਲੋਂ ਵੱਡਾ ਐਲਾਨ

41

ਪੰਜਾਬ ਸਰਕਾਰ ਨੇ 5500 ਹੋਮ ਗਾਰਡ ਜਵਾਨਾਂ ਦੀ ਭਰਤੀ ਕਰਨ ਦਾ ਫ਼ੈਸਲਾ ਲਿਆ ਹੈ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ (punjab Government Jobs) ਇਕ ਟਵੀਟ ਕਰਕੇ ਦਿੱਤੀ ਹੈ।

ਉਨ੍ਹਾਂ ਇਸ ਸਬੰਧੀ ਟਵੀਟ ਕਰਦੇ ਹੋਏ ਲਿਖਿਆ ਹੈ, ‘‘ਅੱਜ ਚੰਡੀਗੜ੍ਹ ਵਿਖੇ ਉੱਚ ਅਧਿਕਾਰੀਆਂ ਨਾਲ ਸੀਮਾ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਮੀਟਿੰਗ ਕੀਤੀ। ਪੰਜਾਬ ਦੀ ਸਰਹੱਦ ‘ਤੇ ਸੈਕਿੰਡ ਲਾਈਨ ਆਫ ਡਿਫੈਂਸ ਨੂੰ ਮਜ਼ਬੂਤ ਕਰਨ ਲਈ 5500 ਹੋਮ ਗਾਰਡ ਜਵਾਨਾਂ ਦੀ ਭਰਤੀ ਕਰਨ ਦਾ ਫ਼ੈਸਲਾ ਲਿਆ ਹੈ। ਇਹ ਜਵਾਨ ਸੀਮਾ ਸੁਰੱਖਿਆ ਬਲ ਨਾਲ ਮਿਲ ਕੇ ਸੂਬੇ ਦੇ ਵੱਖ-ਵੱਖ ਸਰਹੱਦੀ ਜ਼ਿਲ੍ਹਿਆਂ ‘ਚ ਡਿਊਟੀ ਦੇਣਗੇ। ਜਿਸ ਨਾਲ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਵੀ ਹੋਰ ਬਲ ਮਿਲੇਗਾ। ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸਾਡਾ ਸਰਵਉੱਤਮ ਫ਼ਰਜ਼ ਹੈ।