ਪੱਥਰਬਾਜ਼ੀ ਤੇ ਫਾਇਰਿੰਗ ਦੀ ਆੜ ‘ਚ ਭੱਜ ਗਿਆ ਵਿਧਾਇਕ ਪਠਾਣ ਮਾਜਰਾ, CIA ਇੰਚਾਰਜ ਪ੍ਰਦੀਪ ਬਾਜਵਾ ਨੇ ਕੀਤੀ ਪੁਸ਼ਟੀ

40

Sell-Aid Desk24/7- ਇੰਸਪੈਕਟਰ ਬਾਜਵਾ ਅਨੁਸਾਰ ਗ੍ਰਿਫਤਾਰੀ ਤੋਂ ਬਾਅਦ ਪਿੰਡ ਦੇ ਕੋਲ ਲੋਕਾਂ ਤੇ ਸ਼ਰਾਰਤੀ ਅਨਸਰਾਂ ਵੱਲੋਂ ਪੁਲਿਸ ਪਾਰਟੀ ‘ਤੇ ਪੱਥਰਬਾਜ਼ੀ ਅਤੇ ਫਾਇਰਿੰਗ ਕੀਤੀ ਗਈ। ਇੰਸਪੈਕਟਰ ਅਨੁਸਾਰ ਪੱਥਰਬਾਜ਼ੀ ਤੇ ਫਾਇਰਿੰਗ ਦੀ ਆੜ ‘ਚ ਵਿਧਾਇਕ ਪਠਾਣ ਮਾਜਰਾ ਪੁਲਿਸ ਹਿਰਾਸਤ ‘ਚੋਂ ਫਰਾਰ ਹੋ ਗਿਆ।  ਹਲਕਾ ਸਨੌਰ ਦੇ ਵਿਧਾਇਕ ਹਰਮੀਤ ਪਠਾਣ ਮਾਜਰਾ ਦੀ ਗ੍ਰਿਫਤਾਰੀ ਅਤੇ ਫਰਾਰ ਹੋਣ ਦੀ ਪੁਸ਼ਟੀ ਪਟਿਆਲਾ ਸੀਆਈਏ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਵੱਲੋਂ ਕੀਤੀ ਗਈ ਹੈ। ਸੀਆਈਏ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਖਿਲਾਫ਼ ਥਾਣਾ ਸਿਵਲ ਲਾਈਨ ਵਿਖੇ ਪਰਚਾ ਦਰਜ ਹੋਇਆ ਹੈ ਜਿਸ ਦੇ ਸੰਬੰਧ ਵਿੱਚ ਸੀਆਈਏ ਟੀਮ ਨੇ ਵਿਧਾਇਕ ਨੂੰ ਹਰਿਆਣਾ ਦੇ ਇਕ ਪਿੰਡ ਤੋਂ ਸਵੇਰੇ ਗ੍ਰਿਫਤਾਰ ਕੀਤਾ ਸੀ। ਇੰਸਪੈਕਟਰ ਬਾਜਵਾ ਅਨੁਸਾਰ ਗ੍ਰਿਫਤਾਰੀ ਤੋਂ ਬਾਅਦ ਪਿੰਡ ਦੇ ਕੋਲ ਲੋਕਾਂ ਤੇ ਸ਼ਰਾਰਤੀ ਅਨਸਰਾਂ ਵੱਲੋਂ ਪੁਲਿਸ ਪਾਰਟੀ ‘ਤੇ ਪੱਥਰਬਾਜ਼ੀ ਅਤੇ ਫਾਇਰਿੰਗ ਕੀਤੀ ਗਈ। ਇੰਸਪੈਕਟਰ ਅਨੁਸਾਰ ਪੱਥਰਬਾਜ਼ੀ ਤੇ ਫਾਇਰਿੰਗ ਦੀ ਆੜ ‘ਚ ਵਿਧਾਇਕ ਪਠਾਣ ਮਾਜਰਾ ਪੁਲਿਸ ਹਿਰਾਸਤ ‘ਚੋਂ ਫਰਾਰ ਹੋ ਗਿਆ। ਸੀਆਈਏ ਦੀ ਟੀਮ ਨੇ ਵਿਧਾਇਕ ਦੇ ਇਕ ਸਾਥੀ ਨੂੰ ਅਸਲੇ ਅਤੇ ਫਾਰਚੂਨਰ ਗੱਡੀ ਸਮੇਤ ਗ੍ਰਿਫਤਾਰ ਕੀਤਾ ਹੈ।