ਫਿਰੋਜ਼ਪੁਰ ਦੇ ਸ਼ਰਵਣ ਸਿੰਘ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੀਤਾ ਸਨਮਾਨਿਤ, ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਬਿਨਾਂ ਡਰੇ ਕੀਤੀ ਸੀ ਫ਼ੌਜੀਆਂ ਦੀ ਸੇਵਾ

66

Sell-Aid Desk 24/7- ਆਪ੍ਰੇਸ਼ਨ ਸਿੰਦੂਰ ਦੌਰਾਨ ਦਲੇਰਾਨਾ ਭੂਮਿਕਾ ਨਿਭਾਉਣ ਵਾਲੇ ਬੱਚੇ ਸ਼ਰਵਣ ਸਿੰਘ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਦੱਸ ਦਈਏ ਕਿ ਸ਼ਰਵਣ ਨੂੰ ਇਹ ਸਨਮਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਪਣੇ ਹੱਥੀਂ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਸ਼ਰਵਣ (10) ਆਪਣੇ ਘਰ ਤੋਂ ਲੱਸੀ, ਦੁੱਧ ਅਤੇ ਰੋਟੀ ਲੈ ਕੇ ਜਾਂਦਾ ਸੀ ਤਾਂ ਜੋ ਸਰਹੱਦ ’ਤੇ ਤਾਇਨਾਤ ਫ਼ੌਜੀਆਂ ਨੂੰ ਖੁਆਇਆ ਜਾ ਸਕੇ। ਇੰਨੀ ਛੋਟੀ ਉਮਰ ਦੇ ਹੋਰ ਬੱਚੇ ਡਰਦੇ ਸਨ ਅਤੇ ਅਜਿਹੇ ਮਾਹੌਲ ਵਿੱਚ ਆਪਣੀ ਮਾਂ ਦੀ ਗੋਦ ਵਿੱਚ ਲਿਪਟੇ ਰਹਿੰਦੇ ਸਨ ਪਰ ਉਹ ਸਰਹੱਦ ’ਤੇ ਬੇਖੌਫ ਘੁੰਮਦਾ ਸੀ। ਮਮਦੋਟ ਦੇ ਸਿਟੀ ਹਾਰਟ ਸਕੂਲ ਦਾ ਵਿਦਿਆਰਥੀ ਸ਼ਰਵਨ ਸਿੰਘ 26 ਦਸੰਬਰ ਨੂੰ ਹੋਣ ਵਾਲੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਾਪਤ ਕਰਨ ਲਈ ਦਿੱਲੀ ਰਵਾਨਾ ਹੋ ਗਿਆ ਹੈ। ਉਹ ਇਸ ਸਾਲ ਦਿੱਲੀ ਵਿੱਚ ਹੋਣ ਵਾਲੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਵਿੱਚ ਹਿੱਸਾ ਲੈਣ ਵਾਲਾ ਪੰਜਾਬ ਦਾ ਇਕਲੌਤਾ ਵਿਦਿਆਰਥੀ ਹੈ। ਉਸ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤੀ ਫੌਜ ਦੀ ਬਹੁਤ ਮਦਦ ਕੀਤੀ। ਇਸ ਬੱਚੇ ਦੀ ਭਾਵਨਾ ਨੂੰ ਵੇਖਦਿਆਂ, ਭਾਰਤੀ ਫੌਜ ਨੇ ਉਸਨੂੰ ਕਈ ਮੈਡਲਾਂ ਨਾਲ ਸਨਮਾਨਿਤ ਕੀਤਾ। ਹੁਣ ਉਸ ਨੂੰ 2025 ਵਿੱਚ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਚੁਣਿਆ ਗਿਆ ਹੈ।