ਬਿਨਾਂ ਦਸਤਾਰ ਦੇ ਅਮਰੀਕਾ ਤੋਂ ਲਿਆਂਦੇ ਸਿੱਖ ਨੌਜਵਾਨਾਂ ਦੇ ਮੁੱਦੇ ‘ਤੇ ਬੋਲੇ ਚੰਦੂ ਮਾਜਰਾ

74

ਚੰਦੂ ਮਾਜਰਾ, ਬਿਨਾਂ ਦਸਤਾਰ ਦੇ ਅਮਰੀਕਾ ਤੋਂ ਲਿਆਂਦੇ ਸਿੱਖ ਨੌਜਵਾਨਾਂ ਦੇ ਮੁੱਦੇ ‘ਤੇ ਬੋਲੇ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਆਪਣੇ ਪੱਧਰ ‘ਤੇ ਵੀਜ਼ਾ ਕੇਂਦਰ ਖੋਲ੍ਹਣੇ ਚਾਹੀਦੇ ਹਨ, ਤਾਂ ਜੋ ਨੌਜਵਾਨ ਧੋਖਾਧੜੀ ਤੋਂ ਬਚ ਸਕਣ।

ਇਹ ਕੋਈ ਵੱਡਾ ਮੁੱਦਾ ਨਹੀਂ ਹੈ ਕਿ ਅਮਰੀਕਾ ਤੋਂ ਆਉਣ ਵਾਲਾ ਜਹਾਜ਼ ਕਿੱਥੇ ਉਤਰਦਾ ਹੈ। ਪਰ ਜਿਸ ਤਰ੍ਹਾਂ ਸਿੱਖ ਨੌਜਵਾਨਾਂ ਦੇ ਸਿਰਾਂ ਤੋਂ ਰੁਮਾਲ ਉਤਾਰ ਕੇ ਉਨ੍ਹਾਂ ਨੂੰ ਹੱਥਕੜੀਆਂ ਲਾ ਕੇ ਲਿਆਂਦਾ ਗਿਆ, ਉਹ ਅਤਿ ਨਿੰਦਣਯੋਗ ਹੈ। ਇਹ ਸ਼ਰਮਨਾਕ ਘਟਨਾ ਹੈ।

ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕ ਦੂਜੇ ‘ਤੇ ਸਵਾਲ ਕਰਨ ਦੀ ਬਜਾਏ, ਇਸ ਮੁੱਦੇ ‘ਤੇ ਚਰਚਾ ਕਰਨੀ ਚਾਹੀਦੀ ਹੈ। ਜੇਕਰ ਸਾਡੇ ਨੌਜਵਾਨ ਇਸ ਤਰ੍ਹਾਂ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਤਾਂ ਇਸ ਲਈ ਸਰਕਾਰ ਜ਼ਿੰਮੇਵਾਰ ਹੈ।ਸਰਕਾਰ ਨੂੰ ਆਪਣੇ ਪੱਧਰ ‘ਤੇ ਵੀਜ਼ਾ ਕੇਂਦਰ ਖੋਲ੍ਹਣੇ ਚਾਹੀਦੇ ਹਨ, ਤਾਂ ਜੋ ਨੌਜਵਾਨ ਧੋਖਾਧੜੀ ਤੋਂ ਬਚ ਸਕਣ।