ਮੁਕਤਸਰ ਸਾਹਿਬ ‘ਚ ਪੀਣ ਵਾਲਾ ਪਾਣੀ ਬਣਿਆ ਖ਼ਤਰਾ, ਸਿਹਤ ਵਿਭਾਗ ਦੀ ਰਿਪੋਰਟ ਨੇ ਖੋਲ੍ਹੀ ਅਸਲੀਅਤ

43

ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ ਸਿਹਤ ਵਿਭਾਗ ਵੱਲੋਂ ਜਨਤਕ ਥਾਵਾਂ ਤੋਂ ਲਏ ਗਏ ਪੀਣ ਵਾਲੇ ਪਾਣੀ ਦੇ 65 ਫੀਸਦੀ ਸੈਂਪਲ ਫੇਲ ਹੋ ਗਏ ਹਨ, ਜੋ ਚਿੰਤਾ ਦਾ ਵਿਸ਼ਾ ਬਣ ਗਿਆ ਹੈ। 2025 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਸਿਹਤ ਵਿਭਾਗ ਨੇ ਵੱਖ-ਵੱਖ ਥਾਵਾਂ ਤੋਂ ਕੁੱਲ 51 ਸੈਂਪਲ ਭਰੇ, ਜਿਨ੍ਹਾਂ ਵਿੱਚੋਂ 33 ਸੈਂਪਲ ਪੀਣ ਯੋਗ ਨਹੀਂ ਪਾਏ ਗਏ। ਸਿਰਫ 18 ਸੈਂਪਲ ਹੀ ਸਿਹਤ ਮਾਪਦੰਡਾਂ ‘ਤੇ ਖਰੇ ਉਤਰੇ ਹਨ।

ਇਹ ਸੈਂਪਲ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਨਹਿਰਾਂ ਦੇ ਨੇੜੇ ਲੱਗੇ ਨਲਕਿਆਂ, ਜਲਘਰਾਂ ਬਾਹਰ ਟੂਟੀਆਂ ਅਤੇ ਆਰ ਓ ਪੁਆਇੰਟਾਂ ਤੋਂ ਲਏ ਗਏ ਸਨ। ਸਿਹਤ ਵਿਭਾਗ ਨੇ ਇਸ ਗੰਭੀਰ ਸਥਿਤੀ ਨੂੰ ਲੈ ਕੇ ਸਬੰਧਤ ਵਿਭਾਗਾਂ ਨੂੰ ਤੁਰੰਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਲੋਕਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਸਿਰਫ਼ ਫਿਲਟਰ ਕੀਤਾ ਪਾਣੀ ਹੀ ਪੀਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਬਚਿਆ ਜਾ ਸਕੇ।

ਸਿਹਤ ਵਿਭਾਗ ਵੱਲੋਂ ਕਿਹਾ ਗਿਆ ਕਿ ਜਨਤਕ ਥਾਵਾਂ ਉੱਤੇ ਪੀਣ ਵਾਲੇ ਪਾਣੀ ਦੀ ਸਫਾਈ ਨੂੰ ਲੈ ਕੇ ਹੋਰ ਵੀ ਸਖ਼ਤੀ ਕੀਤੀ ਜਾਵੇਗੀ। ਜਿਲ੍ਹਾ ਪ੍ਰਸ਼ਾਸਨ ਨੂੰ ਵੀ ਰਿਪੋਰਟ ਭੇਜ ਕੇ ਜ਼ਿੰਮੇਵਾਰ ਵਿਭਾਗਾਂ ਨੂੰ ਐਕਸ਼ਨ ਲੈਣ ਲਈ ਕਿਹਾ ਗਿਆ ਹੈ।