ਲੁਧਿਆਣਾ: ਅਦਾਲਤ ਵੱਲੋਂ ਸੀਨੀਅਰ ਪੁਲਿਸ ਅਧਿਕਾਰੀ ਬਾਰੇ ਪਾਈ ਵੀਡੀਓ ਹਟਾਉਣ ਦੇ ਹੁਕਮ

42

ਲੁਧਿਆਣਾ: ਜੁਡੀਸ਼ੀਅਲ ਮੈਜਿਸਟ੍ਰੇਟ ਵਿਭਾ ਰਾਣਾ ਦੀ ਅਦਾਲਤ ਨੇ ਫੇਸਬੁੱਕ, ਯੂਟਿਊਬ ਅਤੇ ਐਕਸ ਸਮੇਤ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਇੱਕ ਸੀਨੀਅਰ ਪੁਲਿਸ ਅਧਿਕਾਰੀ ਬਾਰੇ ਪਾਈ ਗਈ ਇੱਕ ਵਿਵਾਦਪੂਰਨ ਵੀਡੀਓ ਨੂੰ ਤੁਰੰਤ ਹਟਾਉਣ ਦਾ ਹੁਕਮ ਦਿੱਤਾ ਹੈ।

ਅਦਾਲਤ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੁਰਤ ਉਸ ਵਿਵਾਦਿਤ ਵੀਡੀਓ ਨੂੰ ਹਟਾਉਣ, ਜਿਸ ਵਿਚ ਇਕ ਸੀਨੀਅਰ ਪੁਲਿਸ ਅਧਿਕਾਰੀ ਨੂੰ ਗਲਤ ਤਰੀਕੇ ਨਾਲ ਦਰਸਾਇਆ ਗਿਆ ਹੈ, ਜਿੱਥੇ ਉਹ ਇਕ ਔਰਤ ਨਾਲ ਫੋਨ ਉਤੇ ਅਸ਼ਲੀਲ ਗੱਲਾਂ ਕਰਦਾ ਦਿਖਾਇਆ ਗਿਆ ਹੈ। ਹੁਕਮ ਦਿੰਦਿਆਂ ਕੋਰਟ ਨੇ ਕਿਹਾ, ਕੋਈ ਵੀ ਵਿਅਕਤੀ, ਗਰੁੱਪ, ਪੇਜ, ਹੈਂਡਲਰ ਜਾਂ ਡਿਜੀਟਲ ਇਕਾਈ ਕਿਸੇ ਵੀ ਰੂਪ ਵਿਚ ਇਹ ਅਪਮਾਨਜਨਕ ਸਮੱਗਰੀ ਜਾਂ ਕਿਸੇ ਵੀ ਤਰ੍ਹਾਂ ਦੀ ਅਜਿਹੀ ਸਮੱਗਰੀ ਪੋਸਟ, ਰੀਪੋਸਟ, ਟੈਗ, ਅਪਲੋਡ ਜਾਂ ਪ੍ਰਸਾਰਿਤ ਨਹੀਂ ਕਰੇਗੀ। ਜੇ ਉਹ ਸਮੱਗਰੀ ਬਿਨਾਂ ਪ੍ਰਮਾਣਿਤ, ਸੱਚਾਈ ਜਾਂ ਕਿਸੇ ਵਿਅਕਤੀ ਜਾਂ ਸੰਸਥਾ ਦੀ ਇਜ਼ਤ ਨੂੰ ਨੁਕਸਾਨ ਪਹੁੰਚਾਉਣ ਜਾਂ ਬਦਨਾਮ ਕਰਨ ਦੇ ਟੀਚੇ ਨਾਲ ਬਣਾਈ ਗਈ ਹੋਵੇ।

ਖਾਸ ਤੌਰ ਉਤੇ ਅਮਨ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੇ ਸੰਦਰਭ ਵਿਚ ਹੋਵੇ। ਕੋਰਟ ਨੇ ਇਹ ਨਤੀਜਾ ਕੱਢਿਆ ਕਿ ਸਮੱਗਰੀ ਨੂੰ ਡਿਜੀਟਲ ਤੌਰ ਉਤੇ ਇਸ ਟੀਚੇ ਨਾਲ ਸੰਪਾਦਿਤ ਕੀਤਾ ਗਿਆ ਸੀ ਕਿ ਇਸ ਨੂੰ ਗੁਮਰਾਹਕੁੰਨ ਤਰੀਕੇ ਨਾਲ ਪੇਸ਼ ਕੀਤਾ ਜਾ ਸਕੇ। ਇਹ ਹੁਕਮ ਇਕ ਸਮਾਜਿਕ ਕਾਰਕੁੰਨ ਵੱਲੋਂ ਦਾਖਲ ਕੀਤੀ ਗਈ ਅਰਜ਼ੀ ਉਤੇ ਜਾਰੀ ਕੀਤਾ ਗਿਆ। ਅਦਾਲਤ ਨੇ ਪੋਸਟ ਕੀਤੇ ਗਏ ਸਾਰੀਆਂ ਵਿਵਾਦਿਤ ਵੀਡੀਓਜ਼ ਅਤੇ ਪੋਸਟਾਂ ਨੂੰ ਹਟਾਉਣ ਦਾ ਹੁਕਮ ਦਿੱਤਾ। ਨਾਲ ਹੀ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕੋਈ ਵੀ ਰੀ-ਅਪਲੋਡ, ਰੀਪੋਸਟ, ਟੈਗ ਜਾਂ ਸਮਾਨ ਕਿਸਮ ਦੀ ਸਮੱਗਰੀ ਇਨ੍ਹਾਂ ਪਲੇਟਫਾਰਮਾਂ ਉਤੇ ਪੋਸਟ ਜਾਂ ਪ੍ਰਸਾਰਿਤ ਨਾ ਹੋਵੇ।