ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਪੁਲਿਸ ਵੱਲੋਂ ਕਰਵਾਏ ਗਏ ਫੁਟਬਾਲ ਮੈਚ

32

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਸੀ ਪਠਾਣਾ ਰਾਜ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿਮ ਚਲਾਈ ਗਈ ਹੈ, ਜਿਸ ਦੇ ਤਹਿਤ ਅੱਜ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਨ ਦੇ ਲਈ ਫੁਟਬਾਲ ਅਤੇ ਵਾਲੀਬਾਲ ਦੇ ਮੈਚ ਕਰਵਾਏ ਗਏ ਹਨ। ਉਹਨਾਂ ਨੇ ਦੱਸਿਆ ਕਿ ਇਹ ਲੀਗ ਪੂਰੇ ਜਿਲੇ ਦੇ ਵਿੱਚ ਇੱਕ ਮਹੀਨਾ ਚੱਲੇਗੀ ਪਹਿਲਾਂ ਇਹ ਬਲਾਕ ਪੱਧਰ ਤੇ ਮੈਚ ਹੋਣਗੇ ਤੇ ਉਸ ਤੋਂ ਬਾਅਦ ਜਿਲਾ ਪੱਧਰ ਤੇ ਇਹਨਾਂ ਖੇਡਾਂ ਦੇ ਮੈਚ ਹੋਣ ਗਏ।

ਜਿਸ ਉੱਥੇ ਹੀ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜਾਂ ਪੰਜਾਬ ਛੱਡ ਦਿਓ ਜਾਂ ਫਿਰ ਨਸ਼ੇ ਵੇਚਣਾ ਬੰਦ ਕਰ ਦਿਓ। ਖਿਡਾਰੀ ਨੇ ਕਿਹਾ ਕਿ ਜੋ ਇਹ ਮੈਚ ਕਰਵਾਏ ਜਾ ਰਹੇ ਹਨ ਬਹੁਤ ਹੀ ਚੰਗਾ ਉਪਰਾਲਾ ਹੈ ਅਤੇ ਉਹਨਾਂ ਹੋਰ ਖਿਡਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਖੇਡਾਂ ਨਾਲ ਵੱਧ ਤੋਂ ਵੱਧ ਜੁੜਨ।