ਵਾਲ-ਵਾਲ ਬਚਿਆ ਹੜ੍ਹਾਂ ਦਾ ਜਾਇਜ਼ਾ ਲੈਣ ਗਿਆ ਵਿਧਾਇਕ, ਗੰਨਮੈਨ ਰੁੜ੍ਹਿਆ

28

Sell-Aid Desk 24/7-ਜਦੋਂ ਵਿਧਾਇਕ ਨੂੰ SDRF ਦੇ ਜਵਾਨ ਰੱਸੀਆਂ ਦੀ ਮਦਦ ਨਾਲ ਨਦੀ ਪਾਰ ਕਰਵਾ ਰਹੇ ਸਨ, ਤਾਂ ਉਨ੍ਹਾਂ ਦਾ ਸੁਰੱਖਿਆ ਗਾਰਡ ਅਚਾਨਕ ਤੇਜ਼ ਵਹਾਅ ਵਿੱਚ ਵਹਿ ਗਿਆ। ਵਿਧਾਇਕ ਖੁਦ ਬੜੀ ਮੁਸ਼ਕਲ ਨਾਲ ਬਚਿਆ। ਜਿਸ ਕਾਰਨ ਉੱਥੇ ਹਫੜਾ-ਦਫੜੀ ਦਾ ਮਾਹੌਲ ਸੀ। ਹਾਲਾਂਕਿ, SDRF ਦੇ ਜਵਾਨਾਂ ਨੇ ਕੁਝ ਦੂਰੀ ਉਤੇ ਜਾ ਕੇ ਸੁਰੱਖਿਆ ਗਾਰਡ ਨੂੰ ਬਾਹਰ ਕੱਢ ਲਿਆ। ਬਾਗੇਸ਼ਵਰ ਜ਼ਿਲ੍ਹੇ ਦੇ ਕਪਕੋਟ ਇਲਾਕੇ ਵਿਚ ਮੀਂਹ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 3 ਲਾਪਤਾ ਹਨ। ਅਜਿਹੀ ਸਥਿਤੀ ਵਿਚ ਅੱਜ ਸਥਾਨਕ ਵਿਧਾਇਕ ਸੁਰੇਸ਼ ਗੜ੍ਹੀਆ ਆਪਣੇ ਇਲਾਕੇ ਵਿੱਚ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਆਏ ਸਨ, ਪਰ ਰਸਤੇ ਵਿੱਚ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ। ਜਦੋਂ ਵਿਧਾਇਕ ਨੂੰ SDRF ਦੇ ਜਵਾਨ ਰੱਸੀਆਂ ਦੀ ਮਦਦ ਨਾਲ ਨਦੀ ਪਾਰ ਕਰਵਾ ਰਹੇ ਸਨ, ਤਾਂ ਉਨ੍ਹਾਂ ਦਾ ਸੁਰੱਖਿਆ ਗਾਰਡ ਅਚਾਨਕ ਤੇਜ਼ ਵਹਾਅ ਵਿੱਚ ਵਹਿ ਗਿਆ। ਵਿਧਾਇਕ ਖੁਦ ਬੜੀ ਮੁਸ਼ਕਲ ਨਾਲ ਬਚਿਆ। ਜਿਸ ਕਾਰਨ ਉੱਥੇ ਹਫੜਾ-ਦਫੜੀ ਦਾ ਮਾਹੌਲ ਸੀ। ਹਾਲਾਂਕਿ, SDRF ਦੇ ਜਵਾਨਾਂ ਨੇ ਕੁਝ ਦੂਰੀ ਉਤੇ ਜਾ ਕੇ ਸੁਰੱਖਿਆ ਗਾਰਡ ਨੂੰ ਬਾਹਰ ਕੱਢ ਲਿਆ। ਜਾਣਕਾਰੀ ਅਨੁਸਾਰ, ਬਾਗੇਸ਼ਵਰ ਜ਼ਿਲ੍ਹੇ ਦੇ ਕਪਕੋਟ ਦੇ ਤੱਲਾ ਦਾਨਪੁਰ ਅਧੀਨ ਪੈਂਦੇ ਪਿੰਡ ਕੰਨਿਆਲੀਕੋਟ ਪੌਂਸਰੀ ਵਿਚ ਹੜ੍ਹਾਂ ਪਿੱਛੋਂ ਭਾਰੀ ਮਾਤਰਾ ਵਿਚ ਮਲਬਾ ਆਇਆ, ਜਿਸ ਕਾਰਨ 6 ਘਰ ਇਸ ਦੀ ਲਪੇਟ ਵਿੱਚ ਆ ਗਏ। ਮਲਬੇ ਹੇਠ ਦੱਬਣ ਨਾਲ 2 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 3 ਲੋਕ ਰਮੇਸ਼ ਚੰਦਰ ਜੋਸ਼ੀ, ਗਿਰੀਸ਼ ਅਤੇ ਪੂਰਨ ਜੋਸ਼ੀ ਲਾਪਤਾ ਹਨ। ਅਜਿਹੇ ਵਿੱਚ ਅੱਜ ਸ਼ੁੱਕਰਵਾਰ 29 ਅਗਸਤ ਨੂੰ ਕਪਕੋਟ ਦੇ ਵਿਧਾਇਕ ਸੁਰੇਸ਼ ਗੜ੍ਹੀਆ ਸਥਿਤੀ ਦਾ ਜਾਇਜ਼ਾ ਲੈਣ ਲਈ ਬਾਹਰ ਨਿਕਲੇ, ਪਰ ਰਸਤੇ ਵਿੱਚ ਉਨ੍ਹਾਂ ਨੂੰ ਨਾਲ ਹਾਦਸਾ ਵਾਪਰ ਗਿਆ।