ਸੀਨੀਅਰ ਪੁਲਿਸ ਕਪਤਾਨ ਫਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ ਸਿੱਧੂ ਹਮੇਸ਼ਾ ਤੋਂ ਹੀ ਆਪਣੀ ਵਿਲੱਖਣ ਸ਼ਖਸੀਅਤ ਅਤੇ ਕਾਰਜ ਸ਼ੈਲੀ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ ।
ਐੱਸ.ਐੱਸ.ਪੀ ਫਿਰੋਜ਼ਪੁਰ ਵੱਲੋਂ ਦਫਤਰ ਐਸ ਐਸ ਪੀ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸਟਾਫ਼ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਗਿਆ ਨਾਲ ਦੀ ਨਾਲ ਉਹਨਾਂ ਸੁਚੇਤ ਰਹਿਣ, ਸਾਫ਼-ਸਫ਼ਾਈ ਬਰਕਰਾਰ ਰੱਖਣ, ਰਿਕਾਰਡ ਦੀ ਸਹੀ ਸਾਂਭ-ਸੰਭਾਲ ਅਤੇ ਕੁਸ਼ਲ ਕੰਮਕਾਜ ਅਤੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਸਬੰਧੀ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ।
ਇਸ ਤੋਂ ਪਹਿਲਾਂ ਨੌਰਕੋਟਿਕਸ ਦੀ ਵੱਡੀ ਰਿਕਵਰੀ ਦੇ ਰਿਕਾਰਡ ਵੀ ਉਹਨਾਂ ਦੇ ਨਾਮ ਹਨ ।ਡਰੱਗਜ਼ ਦੀ ਰਿਕਵਰੀ ਅਤੇ ਨਸ਼ਾ ਤਸਕਰਾਂ ਨੂੰ ਜੇਲ੍ਹ ਡੱਕਣ ਵਾਲੇ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਨਗਦ ਇਨਾਮ ਦਿਵਾਉਨ ਦੀ ਰਵਾਇਤ ਵੀ ਇਹਨਾਂ ਦੇ ਕਾਰਜਕਾਲ ਦੌਰਾਨ ਦੇਖਣ ਨੂੰ ਮਿਲੀ ਹੈ ।
ਨਸ਼ਾ ਤਸਕਰਾਂ ਦੀ ਜਾਇਦਾਦ , ਵਹੀਕਲ ਅਤੇ ਬੈਂਕ ਖਾਤੇ ਸੀਜ ਕਰਨ ਦੀ ਪ੍ਰਕਿਰਿਆ ਵੀ ਸਰਦਾਰ ਭੁਪਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਵਧੇਰੇ ਦੇਖਣ ਨੂੰ ਮਿਲਦੀ ਹੈ ।
ਇੱਕ ਪਾਸੇ ਹਰੀ ਕੇ ਪੱਤਣ ਤੇ ਕੱਟੜ ਪੰਥੀਆਂ ਦਾ ਧਰਨਾ ਉਠਾਉਣ ਲਈ ਉਹਨਾਂ ਨੂੰ ਉਸ ਵਕਤ ਫਿਰੋਜਪੁਰ ਸੱਦਿਆ ਗਿਆ ਜਦੋਂ ਉਹ ਮਲੇਰਕੋਟਲਾ ਪੁਲਿਸ ਕਪਤਾਨ ਦਾ ਚਾਰਜ ਸੰਭਾਲੇ ਹੋਏ ਸਨ।
ਆਪਣੀ ਕਾਰਜ ਕੁਸ਼ਲਤਾ ਨਾਲ ਜਿੱਥੇ ਉਹਨਾਂ ਨੇ ਇਸ ਧਰਨੇ ਨੂੰ ਉਠਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਤਾਂ ਦੂਜੇ ਪਾਸੇ ਧਾਰਮਿਕ ਬਿਰਤੀ ਉਸ ਵਕਤ ਪ੍ਰਗਟ ਹੋਈ ਜਦੋਂ ਐਸਐ ਸ ਪੀ ਫਾਜ਼ਿਲਕਾ ਹੁੰਦਿਆਂ ਉਹਨਾਂ ਪੁਲਿਸ ਲਾਈਨ ਫਾਜ਼ਿਲਕਾ ਵਿੱਚ
ਬੇਸ਼ ਕੀਮਤੀ ਲੱਕੜ ਦਾ ਗੁਰਦੁਆਰਾ ਤਿਆਰ ਕਰਵਾ ਕੇ ਆਮ ਲੋਕਾਂ ਲਈ ਸਮਰਪਿਤ ਕੀਤਾ ।
ਬਾਰਡਰ ਏਰੀਏ ਵਿੱਚ ਵਸੇ ਆਮ ਲੋਕਾਂ ਤੋਂ ਨਸ਼ਾ ਤਸਕਰਾਂ ਦੀ ਜਾਣਕਾਰੀ ਹਾਸਿਲ ਕਰਨ ਅਤੇ ਸੂਹ ਦੇਣ ਵਾਲਿਆਂ ਨੂੰ ਇਨਾਮ ਦੇਣ ਅਤੇ ਉਹਨਾਂ ਦਾ ਪਤਾ ਗੁਪਤ ਰੱਖਣ ਦੀ ਪ੍ਰਕਿਰਿਆ ਅਪਣਾ ਕੇ ਉਹਨਾਂ ਵੱਡੀਆਂ ਕਾਮਯਾਬੀਆਂ ਹਾਸਿਲ ਕੀਤੀਆਂ ਹਨ ।
ਇਸ ਤੋਂ ਇਲਾਵਾ ਬਾਰਡਰ ਏਰੀਏ ਵਿੱਚ ਕੰਮ ਕਰਦੀ ਬਾਰਡਰ ਸਿਕਿਉਰਟੀ ਫੋਰਸ ਹੋਵੇ , ਖੁਫੀਆ ਵਿੰਗ ਹੋਵੇ ਜਾਂ ਫਿਰ ਨਸ਼ਿਆ ਸਮਗਲਰਾਂ ਨੂੰ ਫੜਨ ਲਈ ਬਣਾਏ ਗਏ ਵਿਸ਼ੇਸ਼ ਥਾਣਿਆਂ ਦੇ ਕਰਮਚਾਰੀ ਅਤੇ ਅਧਿਕਾਰੀ ਹੋਣ ਸਾਰਿਆਂ ਦੇ ਨਾਲ ਹੀ ਇਹ ਤਾਲਮੇਲ ਬਣਾ ਕੇ ਰੱਖਦੇ ਦਿਖਾਈ ਦਿੰਦੇ ਆਏ ਹਨ ।













