ਅੱਜ ਈਦ-ਉਲ-ਫ਼ਿਤਰ ਦੇ ਮੁਕੱਦਸ ਮੌਕੇ ‘ਤੇ ਸਮਾਣਾ ਦੀ ਈਦਗਾਹ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ‘ਤੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਵੀ ਪਹੁੰਚੇ ਅਤੇ ਸਮੂਹ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਮੁਸਲਿਮ ਭਾਈਚਾਰੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਾਇਆ ਗਿਆ।
ਇਹ ਤਿਉਹਾਰ ਸਾਨੂੰ ਆਪਸ ਵਿੱਚ ਮਿਲ-ਜੁਲ ਕੇ ਰਹਿਣ ਦੀ ਸਿੱਖ ਮਿਲਦੀ ਹੈ। ਇਸ ਦਿਨ ਮੁਸਲਿਮ ਭਾਈਚਾਰੇ ਦੇ ਲੋਕ ਰੋਜ਼ੇ ਰੱਖਣ ਤੋਂ ਬਾਅਦ ਖੁਸ਼ੀ ਨਾਲ ਆਪਣੀ ਈਦ ਮਨਾਉਂਦੇ ਹਨ, ਜੋ ਕਿ ਪਿਆਰ ਅਤੇ ਭਾਈਚਾਰੇ ਦੀ ਮਿਸਾਲ ਪੇਸ਼ ਕਰਦਾ ਹੈ।
**ਪੰਜਾਬ ਸਰਕਾਰ ਵੱਲੋਂ ਈਦਗਾਹ ਦੇ ਰਸਤੇ ਨੂੰ ਬਣਾਉਣ ‘ਤੇ ਧੰਨਵਾਦ
**ਸਮਾਣਾ ਦੀ ਈਦਗਾਹ ਤੱਕ ਜਾਣ ਵਾਲੇ ਰਸਤੇ ਨੂੰ ਪੰਜਾਬ ਸਰਕਾਰ ਵੱਲੋਂ ਨਵਾਂ ਅਤੇ ਪੱਕਾ ਕਰਵਾਇਆ ਗਿਆ ਹੈ। ਮੁਸਲਿਮ ਭਾਈਚਾਰੇ ਨੇ ਇਸ ਪਲ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਇਕ ਵਧੀਆ ਕਦਮ ਹੈ, ਜੋ ਕਿ ਸਮਾਜਿਕ ਵਿਕਾਸ ਦੀ ਪਹਿਚਾਣ ਹੈ।
ਇਸ ਤਿਉਹਾਰ ਨੇ ਸਮਾਜ ਵਿੱਚ ਭਾਈਚਾਰੇ ਤੇ ਸਾਂਝ ਦੀ ਮਹਿਕ ਫੈਲਾ ਦਿੱਤੀ ਹੈ, ਜਿਸ ਨਾਲ ਏਕਤਾ ਅਤੇ ਮਿਲਵਟਣ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ।













