ਸਰਕਾਰੀ ਬਾਬੂ ਸਮੇ ਸਿਰ ਨਹੀਂ ਪਹੁੰਚ ਰਹੇ ਦਫਤਰ, ਲੋਕ ਹੋ ਰਹੇ ਖੱਜਲ ਖੁਆਰ

47

ਲੋਕਾਂ ਦੇ ਕਮਾਂ ਨੂੰ ਸਰਕਾਰੀ ਦਫਤਰਾਂ ਵਿਖੇ ਯਕੀਨੀ ਬਣਾਉਣ ਦੇ ਲਈ ਸੂਬਾ ਸਰਕਾਰ ਵਲੋਂ ਸਮੇਂ-ਸਮੇਂ ਉੱਤੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਜੋ ਆਮ ਜਨਤਾ ਨੂੰ ਸਰਕਾਰੀ ਦਫਤਰ ਵਿਚ ਖੱਜਲ ਖੁਆਰ ਨਾ ਹੋਣ ਤੇ ਲੋਕਾਂ ਦਾ ਕੰਮ ਸਮੇ ਸਿਰ ਹੋ ਸਕੇ ਪਰ ਜੇਕਰ ਗੱਲ ਜ਼ਿਲ੍ਹਾ ਪਠਾਨਕੋਟ ਦੀ ਕਰੀਏ ਤਾਂ ਕਈ ਅਜਿਹੇ ਦਫਤਰ ਨੇ ਜਿਥੇ ਸਰਕਾਰੀ ਬਾਬੂ ਸਮੇ ਸਿਰ ਆਪਣੀ ਕੁਰਸੀ ਉੱਤੇ ਬੈਠਣਾ ਜ਼ਰੂਰੀ ਨਹੀਂ ਸਮਝਦੇ। ਪਠਾਨਕੋਟ ਵਿਚ ਪੈਂਦਾ ਸੁਜਾਪੁਰ ਦਾ ਬੀਡੀਓ ਦਫਤਰ ਜਿਥੇ ਅੱਜ ਸਾਡੀ ਟੀਮ ਵੱਲੋਂ ਜਦ ਸਵੇਰੇ ਦਸਤਕ ਦਿਤੇ ਤਾਂ ਸਿਰਫ 3 ਮੁਲਾਜ਼ਮ ਦਫਤਰ ਵਿਚ ਮੌਜੂਦ ਸੀ, ਜਦਕਿ ਬਾਕੀ ਸਾਰਾ ਸਟਾਫ ਦਫਤਰ ਤੋਂ ਗਾਇਬ ਸੀ।