ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਵਿੱਚ ਕਿਸਾਨ ਸ਼ਾਮ ਦੇ ਸਮੇਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਲੱਗੇ। ਮੌਕੇ ਤੇ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਉਪਲਬਧ ਨਹੀਂ ਸੀ, ਜਿਸ ਕਾਰਨ ਕਿਸਾਨ ਛੁਪ-ਛੁਪ ਕੇ ਅੱਗ ਲਗਾ ਰਹੇ ਹਨ।
ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਵਿੱਚ ਕਿਸਾਨ ਸ਼ਾਮ ਦੇ ਸਮੇਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਲੱਗੇ। ਮੌਕੇ ਤੇ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਉਪਲਬਧ ਨਹੀਂ ਸੀ, ਜਿਸ ਕਾਰਨ ਕਿਸਾਨ ਛੁਪ-ਛੁਪ ਕੇ ਅੱਗ ਲਗਾ ਰਹੇ ਹਨ।
ਪੂਰਾ ਪੰਜਾਬ ਧੂੰਏ ਨਾਲ ਭਰਿਆ ਹੋਇਆ ਹੈ ਅਤੇ ਇਸ ਨਾਲ ਆਮ ਲੋਕਾਂ ਲਈ ਸਿਹਤ ਅਤੇ ਜ਼ਿੰਦਗੀ ਮੁਸ਼ਕਿਲ ਬਣ ਗਈ ਹੈ। ਤਾਜ਼ਾ ਤਸਵੀਰਾਂ ਵਿੱਚ ਦਿਖਾਇਆ ਗਿਆ ਕਿ ਗਿੱਦੜਬਾਹਾ ਇਲਾਕੇ ਦੇ ਖੇਤਾਂ ਵਿੱਚ ਕਿਸਾਨ ਸ਼ਾਮ ਹੁੰਦੇ ਹੀ ਪਰਾਲੀ ਨੂੰ ਅੱਗ ਲਗਾਉਣਾ ਸ਼ੁਰੂ ਕਰਦੇ ਹਨ।
ਕਿਸਾਨਾਂ ਵੱਲੋਂ ਲਗਾਈ ਜਾ ਰਹੀ ਅੱਗ ਕਾਰਨ ਨਾ ਸਿਰਫ਼ ਧੂੰਆ ਵੱਧ ਰਿਹਾ ਹੈ, ਬਲਕਿ ਆਮ ਲੋਕਾਂ ਦੀਆਂ ਦੈਨਿਕ ਜ਼ਿੰਦਗੀਆਂ ਤੇ ਸਿਹਤ ‘ਤੇ ਵੀ ਪ੍ਰਭਾਵ ਪੈ ਰਿਹਾ ਹੈ। ਸ਼ਾਮ ਦੇ ਟਾਈਮ ਜਿਲ੍ਹਾ ਪ੍ਰਸ਼ਾਸਨ ਦੀ ਟੀਮ ਕਿਸਾਨਾਂ ਕੋਲ ਨਹੀਂ ਪਹੁੰਚਦੀ, ਜਿਸ ਕਾਰਨ ਇਹ ਕਾਰਵਾਈ ਛੁਪ-ਛੁਪ ਕੇ ਜਾਰੀ ਰਹਿੰਦੀ ਹੈ।