ਸਥਾਨਕ ਕਸਬਾ ਲਾਡੋਵਾਲ ਨੇੜੇ ਪਿੰਡ, ਲਾਦੀਆਂ ਕਲਾਂ ਦੇ ਜੈਲਦਾਰ ਗੁਰਜੀਤ ਸਿੰਘ ਗਿੱਲ ਲਾਦੀਆਂ ਨੂੰ ਪੰਜਾਬ ਸਰਕਾਰ ਵਲੋਂ ਲੁਧਿਆਣਾ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ‘ਤੇ ਅੱਜ ਲੁਧਿਆਣਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦਰਸ਼ਨ ਲਾਲ ਬਵੇਜਾ ਅਤੇ ਸਰਵਨ ਸਿੰਘ ਵਲੋਂ ਨਵ-ਨਿਯੁਕਤ ਜੈਲਦਾਰ ਗੁਰਜੀਤ ਸਿੰਘ ਲਾਦੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨਾਲ ਜਗਦੀਸ਼ ਰਾਏ ਅਵਿਨਾਸ਼ ਚੰਦਰ ਆੜ੍ਹਤੀ ਐਸੋਸੀਏਸ਼ਨ ਦੇ ਨਿਵਾਸ ਗੋਇਲ ਵਿੱਕੀ ਅਤੇ ਕੇ. ਵੀ. ਇੰਫਰਾ ਡਿਵੈਲਪਰ ਦੇ ਚੇਅਰਮੈਨ ਵਿਜੇ ਬਵੇਜਾ ਵੀ ਮੌਜੂਦ ਸਨ।
ਇਸ ਮੌਕੇ ਸਾਬਕਾ ਚੇਅਰਮੈਨ ਦਰਸ਼ਨ ਲਾਲ ਬਵੇਜਾ ਨੇ ਪੰਜਾਬ ਵਲੋਂ ਅਤੇ ਹਲਕਾ ਵਿਧਾਇਕ ਵਲੋਂ ਇਮਾਨਦਾਰ ਅਤੇ ਮਿਹਨਤੀ ਕਿਸਾਨ ਨੇਤਾ ਜੈਲਦਾਰ ਗੁਰਜੀਤ ਸਿੰਘ ਲਾਦੀਆਂ ਨੂੰ ਲੁਧਿਆਣਾ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਉਣ ‘ਤੇ ਧੰਨਵਾਦ ਕੀਤਾ।
ਉਨ੍ਹਾਂ ਦੱਸਿਆ ਕਿ ਜੇਕਰ ਨਵ-ਨਿਯੁਕਤ ਚੇਅਰਮੈਨ ਗੁਰਜੀਤ ਸਿੰਘ ਲਾਦੀਆਂ ਨੂੰ ਮਾਰਕੀਟ ਕਮੇਟੀ ਲੁਧਿਆਣਾ ਸਬੰਧੀ ਕੋਈ ਵੀ ਮਦਦ ਦੀ ਜ਼ਰੂਰਤ ਪਵੇਗੀ ਤਾਂ ਉਹ ਰਾਤ ਦਿਨ ਉਨ੍ਹਾਂ ਨਾਲ ਖੜ੍ਹੇ ਰਹਿਣਗੇ।ਉਨ੍ਹਾਂ ਦੱਸਿਆ ਕਿਨਵ-ਨਿਯੁਕਤ ਚੇਅਰਮੈਨ ਜੈਲਦਾਰ-ਗੁਰਜੀਤਸਿੰਘਲਾਦੀਆਂ ਵਲੋਂ ਜੋ ਵੀ ਉਨ੍ਹਾਂ ਤੋਂ ਸਹਿਯੋਗ ਮੰਗਿਆ ਜਾਵੇਗਾ, ਉਸ ਦੇ ਲਈ ਉਹ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਨਾਲ ਚੱਲਣਗੇ।
ਇਸ ਮੌਕੇ ‘ਤੇ ਨਵ-ਨਿਯੁਕਤ ਚੇਅਰਮੈਨ ਗੁਰਜੀਤ ਸਿੰਘ ਲਾਦੀਆਂ ਨੇ ਸਾਬਕਾ ਚੇਅਰਮੈਨ ਦਰਸ਼ਨ ਲਾਲ ਬਵੇਜਾ ਅਤੇ ਸਰਵਨ ਸਿੰਘ ਦਾ ਧੰਨਵਾਦ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਲੁਧਿਆਣਾ ਨੂੰ ਉਚਾਈਆਂ ‘ਤੇ ਲਿਜਾਣ ਲਈ ਰਾਤ-ਦਿਨ ਇਕ ਕਰ ਦੇਣਗੇ। ਇਸ ਦੇ ਲਈ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀ ਡਿਊਟੀ ਲਗਾਈ ਗਈ ਹੈ, ਉਸ ਨੂੰ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਇਆ ਜਾਵੇਗਾ।













