ਜੇਕਰ ਤੁਸੀਂ ਦਿੱਲੀ ਵਿਚ ਰਹਿੰਦੇ ਹੋ ਅਤੇ ਤੁਹਾਡੇ ਕੋਲ PUCC ਸਰਟੀਫਿਕੇਟ ਨਹੀਂ ਹੈ, ਤਾਂ ਤੁਹਾਡੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਦਰਅਸਲ, ਦਿੱਲੀ ਦੇ ਪੈਟਰੋਲ ਪੰਪਾਂ ਉਤੇ ਅਜਿਹੇ ਅਨੋਖੇ ਉਪਕਰਣ ਲਗਾਏ ਗਏ ਹਨ, ਜੋ ਪੰਪ ਉਤੇ ਆਉਣ ਵਾਲੇ ਹਰ ਵਾਹਨ ਨੂੰ ਸਕੈਨ ਕਰਨਗੇ। ਪੈਟਰੋਲ ਪੰਪ ‘ਤੇ ਲਗਾਏ ਗਏ ਕੈਮਰੇ ਨੂੰ ਵੀ ਇਸ ਡਿਵਾਈਸ ਨਾਲ ਕਨੈਕਟ ਕੀਤਾ ਜਾਵੇਗਾ। ਇਸ ਸਮੇਂ ਦੌਰਾਨ ਇਹ ਡਿਵਾਈਸ ਜਾਣਕਾਰੀ ਪ੍ਰਾਪਤ ਕਰੇਗਾ ਅਤੇ ਜੇਕਰ ਵਾਹਨ ਦਾ ਪੀਯੂਸੀ ਸਰਟੀਫਿਕੇਟ ਨਹੀਂ ਹੈ ਤਾਂ ਸਪੀਕਰ ਤੋਂ ਆਵਾਜ਼ ਆਵੇਗੀ।
ਇਸ ਤੋਂ ਬਾਅਦ ਪੋਰਟਲ ਉਤੇ ਜਾਣਕਾਰੀ ਆਵੇਗੀ ਕਿ ਗੱਡੀ ਕਿੰਨੀ ਪੁਰਾਣੀ ਹੈ ਅਤੇ PUC ਹੈ ਜਾਂ ਨਹੀਂ? ਦਰਅਸਲ, ਇਹ ਸਾਰੀ ਕਵਾਇਦ ਸਰਕਾਰ ਦੇ ਉਸ ਫੈਸਲੇ ਤੋਂ ਬਾਅਦ ਸ਼ੁਰੂ ਹੋਈ ਹੈ ਜਿਸ ਵਿੱਚ 1 ਅਪ੍ਰੈਲ ਤੋਂ 15 ਸਾਲ ਪੁਰਾਣੇ ਸਾਰੇ ਵਾਹਨਾਂ ਨੂੰ ਪੈਟਰੋਲ ਪੰਪਾਂ ਤੋਂ ਈਂਧਨ ਨਹੀਂ ਮਿਲੇਗਾ। ਡਿਵਾਈਸਾਂ ਨੂੰ ਉਸੇ ਦਿਸ਼ਾ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ।
PUC ਸਰਟੀਫਿਕੇਟ ਕੀ ਹੈ?
ਦੱਸ ਦਈਏ ਕਿ PUC ਸਰਟੀਫਿਕੇਟ, ਜਿਸ ਨੂੰ “ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ” ਵੀ ਕਿਹਾ ਜਾਂਦਾ ਹੈ, ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਜੋ ਇਹ ਪ੍ਰਮਾਣਿਤ ਕਰਦਾ ਹੈ ਕਿ ਤੁਹਾਡਾ ਵਾਹਨ ਪ੍ਰਦੂਸ਼ਣ ਕੰਟਰੋਲ ਨਿਯਮਾਂ ਦੀ ਪਾਲਣਾ ਕਰਦਾ ਹੈ, ਅਤੇ ਇਹ ਭਾਰਤ ਵਿੱਚ ਮੋਟਰ ਵਾਹਨ ਚਲਾਉਣ ਲਈ ਲਾਜ਼ਮੀ ਹੈ।
PUC ਸਰਟੀਫਿਕੇਟ ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਡਾ ਵਾਹਨ ਸੜਕ ਉਤੇ ਪ੍ਰਦੂਸ਼ਣ ਨਹੀਂ ਵਧਾ ਰਿਹਾ ਹੈ ਅਤੇ ਵਾਤਾਵਰਣ ਲਈ ਸੁਰੱਖਿਅਤ ਹੈ।
PUC ਸਰਟੀਫਿਕੇਟ ਲਈ ਤੁਸੀਂ ਆਪਣੇ ਵਾਹਨ ਨੂੰ ਕਿਸੇ ਵੀ ਅਧਿਕਾਰਤ ਪ੍ਰਦੂਸ਼ਣ ਜਾਂਚ ਕੇਂਦਰ (PUC ਸੈਂਟਰ) ਵਿੱਚ ਲਿਜਾ ਕੇ PUC ਟੈਸਟ ਕਰਵਾ ਸਕਦੇ ਹੋ ਅਤੇ ਉਸ ਤੋਂ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ।













