ਸੰਭੂ ਬਾਰਡਰ ਖੁੱਲਣ ‘ਤੇ ਡਰਾਈਵਰਾਂ ਨੇ ਕੀਤਾ ਧੰਨਵਾਦ, ਆਟੋ ਰਿਕਸ਼ਾ ਵਾਲਿਆਂ ਦਾ ਚੱਲਿਆ ਕਾਰੋਬਾਰ

24

13 ਫਰਵਰੀ ਤੋਂ ਕਿਸਾਨ ਸ਼ੰਬੂ ਬਾਰਡਰ ਆਪਣੀ ਹੱਕੀ ਮੰਗਾਂ ਦੇ ਲਈ ਬੈਠੇ ਸਨ ਤੇ ਪੰਜਾਬ ਹਰਿਆਣਾ ਜਾਣ ਵਾਲਾ ਰਸਤਾ ਬਿਲਕੁਲ ਬੰਦ ਸੀ ਜਿਸੇ ਪਿੰਡਾਂ ਦੇ ਵਿੱਚੋਂ ਟਰੱਕ ਡਰਾਈਵਰਾਂ ਲੈ ਕੇ ਲੰਘਦੇ ਸਨ ਤਾਂ ਲੋਕ ਉਹਨਾਂ ਨੂੰ ਲੰਘਣ ਵੀ ਨਹੀਂ ਦਿੰਦੇ ਸਨ ਪਿੰਡਾਂ ਵਿਚ ਖੱਡੇ ਪੈ ਗਏ ਸਨ, ਸੜਕਾਂ ਟੁੱਟ ਗਈਆਂ ਸਨ। ਕਾਰੋਬਾਰ ਪੰਜਾਬ ਦਾ ਬਿਲਕੁਲ ਠੱਪ ਹੋ ਗਿਆ ਸੀ, ਜਿੱਤ ਦੀ ਪੁਕਾਰ ਕੇਂਦਰ ਸਰ ਸਰਕਾਰ ਤੱਕ ਪਹੁੰਚੀ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੰਜਾਬ ਵਾਸੀਆਂ ਦੀ ਆਵਾਜ਼ ਨੂੰ ਸਮਝਿਆ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਰਾ ਪੰਜਾਬ ਘੁੰਮੇ ਹੋਏ ਹਨ। ਉਹਨਾਂ ਨੂੰ ਇੱਕ ਇੱਕ ਪੰਜਾਬ ਦੀ ਗਲੀ ਦਾ ਪਤਾ ਹੈ ਤਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਮਿਲ ਕੇ ਇਹ ਸ਼ੰਭੂ ਬਾਰਡਰ ਨੂੰ ਖਾਲੀ ਕਰਾਇਆ ਹੈ ਤੇ ਲੋਕ ਬਹੁਤ ਖੁਸ਼ ਹਨ।

ਰਾਜਪੁਰਾ ਦੇ ਗਗਨ ਚੌਕ ਤੇ ਆਟੋ ਰਿਕਸ਼ਾ ਵਾਲੇ ਖੁਸ਼ ਹਨ ਕਿ ਉਹਨਾਂ ਦੇ ਕਾਰੋਬਾਰ ਚੱਲੇ ਹਨ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦੇ ਹਨ ਅਤੇ ਟਰੱਕ ਡਰਾਈਵਰ ਜੋ ਹਰਿਆਣੇ ਤੋਂ ਪੰਜਾਬ ਵੱਲ ਆਉਂਦੇ ਸਨ, ਉਹ ਤਾਂ ਬੇਹੱਦ ਖੁਸ਼ ਹਨ। ਉਹਨਾਂ ਦਾ ਆਖਣਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸਦਾ ਹੀ ਰਾਜ ਰਹਿਣਾ ਚਾਹੀਦਾ ਹੈ ਤਾਂ ਹੀ ਪਰਜਾ ਸੁਖੀ ਰਹੇਗੀ। 13 ਮਹੀਨੇ ਤੋਂ ਬਾਅਦ ਟਰੱਕ ਡਰਾਈਵਰ ਅਤੇ ਆਟੋ ਰਿਕਸ਼ਾ ਅਤੇ ਖਾਸ ਕਰਕੇ ਅੰਬਾਲਾ ਇਹ ਕੱਪੜਾ ਮਾਰਕੀਟ ਦਾ ਕਾਰੋਬਾਰ ਹੁਣ ਸ਼ੁਰੂ ਹੋਇਆ ਹੈ ਤਾਂ ਲੋਕ ਅਰਦਾਸਾਂ ਕਰ ਰਹੇ ਹਨ ਕਿ ਪਰਮਾਤਮਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਉਮਰ ਲੰਬੀ ਦੀਆਂ ਦੁਆਵਾਂ ਕਰ ਰਹੇ ਹਨ। ਹੁਣ ਗਗਨ ਚੌਂਕ ਤੇ ਭੀੜ ਵੀ ਘੱਟ ਹੁੰਦੀ ਹੈ ਅਤੇ ਟਰੈਫਿਕ ਵੀ ਜਾਮ ਵੀ ਘੱਟ ਲੱਗਦਾ ਹੈ ਜੋ ਸਫਰ ਕਈ ਘੰਟਿਆਂ ਵਿੱਚ ਟਰੱਕ ਡਰਾਈਵਰ ਤੈਅ ਕਰਦੇ ਸਨ, ਹੁਣ ਥੋੜੇ ਘੰਟਿਆਂ ਵਿੱਚ ਹੀ ਤੈਅ ਹੋ ਜਾਂਦਾ ਹੈ