ਬਠਿੰਡਾ ਕੈਂਟ ਥਾਣੇ ਦੇ ਨਜ਼ਦੀਕ ਰਿੰਗ ਰੋਡ ਦੇ ਉੱਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਦੇ ਵਿੱਚ ਇੱਕ ਸਕੂਟਰੀ ਸਵਾਰ ਵਿਅਕਤੀ ਦੇ ਨਾਲ ਇੱਕ ਮਹਿਲਾ ਅਤੇ ਦੋ ਬੱਚੇ ਇੱਕ ਤੇਜੀ ਨਾਲ ਆ ਰਹੀ ਕਾਰ ਦੇ ਵੱਲੋਂ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੇ ਵਿੱਚ ਅਫਸੋਸ ਮਹਿਲਾ ਦੀ ਮੌਤ ਹੋ ਗਈ।
ਘਟਨਾ ਸਥਲ ਤੇ ਪਹੁੰਚੇ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਮੈਂਬਰ ਦੇ ਵੱਲੋਂ ਜ਼ਖਮੀ ਬੱਚਿਆਂ ਅਤੇ ਵਿਅਕਤੀ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਅਤੇ ਇਸ ਸੰਬੰਧੀ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਦੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਦੱਸਿਆ ਕਿ ਇਸ ਘਟਨਾ ਦੇ ਵਿੱਚ ਮਹਿਲਾ ਦੀ ਮੌਤ ਹੋ ਗਈ ਹੈ ਜਿਸ ਦੀ ਸ਼ਨਾਖਤ ਮਨਦੀਪ ਕੌਰ ਉਮਰ 50 ਸਾਲ ਦੱਸੀ ਮਿਲੀ ਜਾਣਕਾਰੀ ਦੇ ਮੁਤਾਬਕ ਮਨਦੀਪ ਕੌਰ ਆਪਣੇ ਪਤੀ ਸੁਖਮੰਦਰ ਸਿੰਘ ਅਤੇ ਆਪਣੇ ਕਰੀਬੀ ਰਿਸ਼ਤੇਦਾਰਾਂ ਦੇ ਦੋ ਬੱਚੇ ਦੇ ਨਾਲ ਸਕੂਟਰੀ ਤੇ ਜਾ ਰਹੇ ਸੀ ਅਚਾਨਕ ਤੋਂ ਕਾਰ ਦੇ ਨਾਲ ਹੋਈ ਟੱਕਰ ਤੋਂ ਬਾਅਦ ਉਹ ਜ਼ਮੀਨ ਦੇ ਨਾਲ ਬੁਰੇ ਤਰੀਕੇ ਦੇ ਨਾਲ ਟਕਰਾਏ, ਜਿਸ ਦੇ ਵਿੱਚ ਮਹਿਲਾ ਦੀ ਮੌਤ ਹੋ ਗਈ।
ਮਹਿਲਾ ਮਨਦੀਪ ਕੌਰ ਦੇ ਪਤੀ ਸੁਖਮੰਦਰ ਸਿੰਘ ਅਤੇ ਕਰੀਬੀ ਰਿਸ਼ਤੇਦਾਰਾਂ ਦੇ ਦੋ ਬੱਚੇ ਜਿਨਾਂ ਦੀ ਸ਼ਨਾਖਤ ਅਸਮੀਤ ਕੌਰ ਉਮਰ ਪੰਜ ਸਾਲ ਪੁੱਤਰੀ ਅਮਨਪ੍ਰੀਤ ਸਿੰਘ ਜੈਦੀਪ ਉਮਰ ਇੱਕ ਸਾਲ ਪੁੱਤਰ ਅਮਨਪ੍ਰੀਤ ਸਿੰਘ ਅਤੇ ਮਹਿਲਾ ਦੇ ਪਤੀ ਦੀ ਸ਼ਨਾਖਤ ਸੁਖਮੰਦਰ ਸਿੰਘ ਉਮਰ 52 ਸਾਲ ਵਾਸੀ ਸੁਸ਼ਾਂਤ ਸਿਟੀ ਵਜੋਂ ਹੋਈ ਹੈ। ਫਿਲਹਾਲ ਮੌਕੇ ‘ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਮਾਮਲੇ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਕਾਰ ਚਾਲਕ ਦੀ ਵੀ ਭਾਲ ਕੀਤੀ ਜਾ ਰਹੀ ਹੈ।













