ਹੜ੍ਹ ਪੀੜਤਾਂ ਦੇ ਨਾਮ ‘ਤੇ ਹੋ ਰਹੀ ਸਾਇਬਰ ਠੱਗੀ, ਦੇਖੋ ਕਿਵੇਂ ਰੱਖੀਏ ਇਸ ਤੋਂ ਬਚਾਅ, ਐਕਸਪਰਟ ਦੀ ਸੁਣ ਲਓ ਗੱਲ

28

Sell-Aid Desk24/7-ਚੰਡੀਗੜ੍ਹ ਪੁਲਿਸ ਦੀ ਸਾਇਬਰ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ ਪੱਛਮੀ ਬੰਗਾਲ ਤੋਂ ਇਮਰਾਨ ਅੰਸਾਰੀ ਨਾਂ ਦੇ ਇਕ ਠੱਗ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸ਼ਾਤਿਰ ਨੇ ਚੰਡੀਗੜ੍ਹ ਦੇ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਸਾਇਬਰ ਠੱਗੀ ਕੀਤੀ ਸੀ। ਸ਼ਿਕਾਇਤ ਮਿਲਣ ‘ਤੇ ਪੁਲਿਸ ਨੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ ਇਸਨੂੰ ਟ੍ਰੇਸ ਕਰਕੇ ਗ੍ਰਿਫ਼ਤਾਰ ਕੀਤਾ।

ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਇਕ ਓਟੀਟੀ ਪਲੇਟਫਾਰਮ ਦਾ ਰੀਚਾਰਜ ਕਰਵਾਉਣਾ ਚਾਹੁੰਦਾ ਸੀ। ਜਿਵੇਂ ਹੀ ਉਸਨੇ ਗੂਗਲ ‘ਤੇ ਕਸਟਮਰ ਕੇਅਰ ਨੰਬਰ ਖੋਜਿਆ, ਤੁਰੰਤ ਇਕ ਨੰਬਰ ਸਾਹਮਣੇ ਆਇਆ। ਉਸ ਨੰਬਰ ‘ਤੇ ਸੰਪਰਕ ਕਰਦੇ ਹੀ ਠੱਗੀ ਦਾ ਖੇਡ ਸ਼ੁਰੂ ਹੋ ਗਿਆ। ਠੱਗ ਨੇ ਸ਼ਿਕਾਇਤਕਰਤਾ ਤੋਂ ਓਟੀਪੀ ਮੰਗੀ ਅਤੇ ਫਿਰ ਉਸਦੇ ਖਾਤੇ ਵਿਚੋਂ ਲੱਖਾਂ ਰੁਪਏ ਕੱਢ ਲਏ।

ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਸ਼ਾਤਿਰ ਠੱਗ ਗੂਗਲ ‘ਤੇ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਆਪਣੇ ਨੰਬਰ ਪਾਉਂਦਾ ਸੀ ਤਾਂ ਜੋ ਲੋਕਾਂ ਨੂੰ ਆਸਾਨੀ ਨਾਲ ਫਸਾਇਆ ਜਾ ਸਕੇ। ਇੱਕ ਵਾਰ ਕੋਈ ਵਿਅਕਤੀ ਸੰਪਰਕ ਕਰਦਾ, ਤਾਂ ਇਹ ਲੋਕਾਂ ਨੂੰ ਓਟੀਪੀ ਦੇ ਜਾਲ ਵਿੱਚ ਫਸਾ ਕੇ ਉਨ੍ਹਾਂ ਦੇ ਬੈਂਕ ਖਾਤਿਆਂ ਤੋਂ ਰੁਪਏ ਉਡਾ ਲੈਂਦੇ ਸਨ।

ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਇਹ ਕੋਈ ਇਕਲੌਤਾ ਮਾਮਲਾ ਨਹੀਂ ਹੈ, ਸਗੋਂ ਇੱਕ ਵੱਡੇ ਸਾਇਬਰ ਗਿਰੋਹ ਦਾ ਹਿੱਸਾ ਹੈ ਜੋ ਦੇਸ਼ ਭਰ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਇਸ ਗਿਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਚੰਡੀਗੜ੍ਹ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਸਾਇਬਰ ਸੈੱਲ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਹਾਲਤ ਵਿੱਚ ਗੂਗਲ ਜਾਂ ਹੋਰ ਪਲੇਟਫਾਰਮਾਂ ‘ਤੇ ਦਿੱਤੇ ਗਏ ਗੈਰ-ਪ੍ਰਮਾਣਿਤ ਕਸਟਮਰ ਕੇਅਰ ਨੰਬਰਾਂ ‘ਤੇ ਭਰੋਸਾ ਨਾ ਕੀਤਾ ਜਾਵੇ। ਰੀਚਾਰਜ, ਬੈਂਕਿੰਗ ਜਾਂ ਹੋਰ ਸੇਵਾਵਾਂ ਲਈ ਸਿਰਫ਼ ਅਧਿਕਾਰਤ ਵੈਬਸਾਈਟਸ ਅਤੇ ਐਪਸ ਦਾ ਹੀ ਸਹਾਰਾ ਲਿਆ ਜਾਵੇ ਤਾਂ ਜੋ ਅਜਿਹੀਆਂ ਠੱਗੀਆਂ ਤੋਂ ਬਚਿਆ ਜਾ ਸਕੇ।