ਪਠਾਨਕੋਟ ਜ਼ਿਲ੍ਹੇ ਦੇ ਭੋਆ ਵਿਧਾਨ ਸਭਾ ਹਲਕੇ ਦੇ ਲਗਭਗ 18 ਪਿੰਡਾਂ ਦੇ ਸਰਪੰਚ ਅਤੇ ਪੰਚਾਇਤਾਂ ਕਾਂਗਰਸ ਅਤੇ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਜ਼ਿਕਰਯੋਗ ਹੈ ਕਿ ਪਿੰਡ ਕਟਾਰੂਚੱਕ ਸਥਿਤ ਦਫ਼ਤਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੌਰਾਨ 18 ਪਿੰਡਾਂ ਦੀਆਂ ਪੰਚਾਇਤਾਂ ਨੂੰ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਸਿਰੋਪਾਓ ਅਤੇ ਫੁੱਲਾਂ ਦੇ ਹਾਰ ਭੇਂਟ ਕਰਕੇ ਧੰਨਵਾਦ ਅਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਅਤੇ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹਨ ਅਤੇ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬਿਨਾਂ ਕਿਸੇ ਪੱਖਪਾਤ ਅਤੇ ਭੇਦਭਾਵ ਦੇ ਵਿਕਾਸ ਦੀ ਨੀਤੀ ‘ਤੇ ਚੱਲ ਰਹੀ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਕੰਮ ਜਾਰੀ ਰਹਿਣਗੇ।
ਉਨ੍ਹਾਂ ਦੱਸਿਆ ਕਿ ਪਿੰਡ ਕਿਲਪੁਰ ਦੀ ਸਰਪੰਚ ਸ਼ਿਮਲਾ ਦੇਵੀ, ਪਿੰਡ ਚੰਡੀਗੜ੍ਹ ਦੇ ਸਰਪੰਚ ਵੀਰ ਕਰਨ, ਪਿੰਡ ਭੀਮਪੁਰ ਦੇ ਸਰਪੰਚ ਅਭਿਨੰਦਨ, ਪਿੰਡ ਗਾਜੀ ਬਰਵਾਂ ਦੀ ਸਰਪੰਚ ਸੰਧਿਆ ਦੇਵੀ, ਪਿੰਡ ਅੱਮਾਨ ਗੁੱਜਰਾਂ ਦੇ ਸਰਪੰਚ ਕਪਿਲ ਠਾਕੁਰ, ਪਿੰਡ ਸੇਖੂਚੱਕ ਦੀ ਸਰਪੰਚ ਅੰਜੂ ਬਾਲਾ, ਪਿੰਡ ਕਾਂਸੀ ਬਰਮਾ ਦੀ ਸਰਪੰਚ ਤ੍ਰਿਪਤਾ ਦੇਵੀ, ਪਿੰਡ ਸ਼ਹੀਦਪੁਰ ਦੇ ਸਰਪੰਚ ਪ੍ਰਵੀਨ ਮੈਂਬਰ ਪੰਚਾਇਤ ਦੇ ਨਾਲ ਆਮ ਆਮਦੀ ਪਾਰਟੀ ਵਿੱਚ ਸ਼ਾਮਲ ਹੋਏ ਹਨ।
ਇਸ ਦੇ ਨਾਲ ਹੀ ਪਿੰਡ ਭਰਿਆਲ ਦੀ ਸਰਪੰਚ ਬੀਨਾ ਦੇਵੀ, ਪਿੰਡ ਲਸੀਆਂ ਦੀ ਸਰਪੰਚ ਰਜਨੀ ਦੇਵੀ, ਪਿੰਡ ਰੱਤਰਮ ਦੇ ਸਰਪੰਚ ਮਹਿੰਦਰ ਸਿੰਘ, ਪਿੰਡ ਚੱਕਧਾਰੀਵਾਲ ਦੀ ਸਰਪੰਚ ਜੋਤੀ, ਪਿੰਡ ਆਦਮ ਬਰਮਾ ਦੀ ਸਰਪੰਚ ਸਵਰਨਾ ਦੇਵੀ। ਨੰਬਰਦਾਰ ਸੁਰਜੀਤ ਸਿੰਘ, ਪਿੰਡ ਸਮਰਾਲਾ ਦੇ ਸਰਪੰਚ ਰਾਕੇਸ਼ ਸੈਣੀ ਮੈਂਬਰ ਪੰਚਾਇਤ ਅਤੇ ਪਿੰਡ ਮਨਵਾਲ ਦੇ ਸਾਬਕਾ ਸਰਪੰਚ ਫਕੀਰ ਚੰਦ ਆਪਣੇ ਇੱਕ ਸਾਥੀ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।













