262 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰ ਕਾਬੂ, ਜਾਣੋ ਪੁਲਿਸ ਨੇ ਕਿਵੇਂ ਫੜੇ?

32

ਫਰੀਦਕੋਟ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ 262 ਗਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਲਾ ਪੁਲਿਸ ਦੇ ਸੀ ਆਈਏ ਸਟਾਫ ਨੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੀ ਅਗਵਾਈ ਦੇ ਵਿੱਚ ਕਾਰਵਾਈ ਕਰਦੇ ਹੋਏ ਕਾਰ ਸਵਾਰ ਦੋ ਨਸ਼ਾ ਤਸਕਰਾਂ ਦੇ ਕੋਲੋਂ 262 ਗ੍ਰਾਮ ਹੈਰੋਇਨ ਜਬਤ ਕੀਤੀ ਹੈ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਦੋਸ਼ੀਆਂ ਦੀ ਪਹਿਚਾਨ ਕੋਟਪੁਰਾ ਨਿਵਾਸੀ ਮਨਜੀਤ ਸਿੰਘ ਉਰਫ ਮੰਗਾ ਅਤੇ ਫਿਰੋਜ਼ਪੁਰ ਨਿਵਾਸੀ ਹਿਮਾਂਸ਼ੂ ਦੇ ਰੂਪ ਵਜੋਂ ਹੋਈ ਹੈ। ਜਿਨਾਂ ਦੇ ਖਿਲਾਫ ਥਾਣਾ ਸਿਟੀ ਕੋਟਕਪੁਰਾ ਦੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਹੈ ਕਿ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਨੇ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਕੋਟਕਪੁਰਾ ਦੇ ਵਿੱਚ ਇੱਕ ਲਿੰਕ ਰੋਡ ਤੇ ਸਵਿੱਫਟ ਗੱਡੀ ਸਵਾਰਾਂ ਨੂੰ ਜਦੋਂ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਦੇ ਕੋਲੋਂ ਇਹ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ।

ਇਹ ਦੋਸ਼ੀ ਨਸ਼ੇ ਦੀ ਸਪਲਾਈ ਦੇਣ ਦੇ ਲਈ ਇੱਕ ਥਾਂ ਤੇ ਖੜੇ ਸੀ ਪਰੰਤੂ ਸਮਾਂ ਰਹਿੰਦੇ ਹੀ ਪੁਲਿਸ ਨੇ ਇਹਨਾਂ ਨੂੰ ਦਬੋਚ ਲਿਆ। ਇਸ ਮਾਮਲੇ ਦੇ ਵਿੱਚ ਡੀਐਸਪੀ ਕੋਟਕਪੁਰਾ ਜਤਿੰਦਰ ਸਿੰਘ ਨੇ ਕਿਹਾ ਕਿ ਦੋਵਾਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਾਂਚ ਦੇ ਦੌਰਾਨ ਪਤਾ ਚੱਲਿਆ ਹੈ ਕਿ ਮਨਜੀਤ ਸਿੰਘ ਮੰਗਾਂ ਦੇ ਖਿਲਾਫ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਪੰਜ ਮਾਮਲਿਆਂ ਸਮੇਤ ਕੁੱਲ ਸੱਤ ਮਾਮਲੇ ਦਰਜ ਹਨ। ਜਦਕਿ ਹਿਮਾਂਸ਼ੂ ਦੇ ਖਿਲਾਫ ਵੀ ਨਸ਼ਾ ਤਸਕਰੀ ਦਾ ਇੱਕ ਮਾਮਲਾ ਪਹਿਲਾ ਤੋਂ ਹੀ ਦਰਜ ਹੈ। ਦੋਨਾਂ ਨੂੰ ਅਰਮਾਨ ਦੇ ਉੱਤੇ ਲੈ ਕੇ ਹੁਣ ਪੁੱਛਗਿਛ ਕੀਤੀ ਜਾ ਰਹੀ ਹੈ। ਅਤੇ ਇਹਨਾਂ ਦੇ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।