Sell-Aid Desk 24/7- 50 ਫ਼ੀਸਦੀ ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਵੀ ਅਮਰੀਕੀ ਸ਼ਰਤਾਂ ਦੇ ਅੱਗੇ ਨਾ ਝੁਕਣ ਦੀ ਕੀਮਤ ਭਾਰਤ ਨੂੰ ਬੁੱਧਵਾਰ ਯਾਨੀ ਅੱਜ 9.31 ਵਜੇ ਤੋਂ ਚੁਕਾਉਣੀ ਪਵੇਗੀ। 27 ਅਗਸਤ ਤੋਂ ਭਾਰਤ ਤੋਂ ਅਮਰੀਕਾ ਨੂੰ ਬਰਾਮਦ ਹੋਣ ਵਾਲੀਆਂ ਵਸਤਾਂ ’ਤੇ 50 ਫ਼ੀਸਦੀ ਟੈਰਿਫ ਲੱਗੇਗਾ, ਜੋ ਹੋਰ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਹਾਲੇ ਤੱਕ ਇਹ ਟੈਰਿਫ 25 ਫ਼ੀਸਦੀ ਸੀ। ਇਸ ਤੋਂ ਇਲਾਵਾ ਦੁਵੱਲੇ ਟੈਰਿਫ ਤੋਂ ਪਹਿਲਾਂ ਲੱਗਣ ਵਾਲੇ ਟੈਰਿਫ ਵੀ ਲੱਗਣਗੇ। ਜਿਵੇਂ ਕਾਰਪੈਟ ਬਰਾਮਦ ’ਤੇ ਅਪ੍ਰੈਲ ਤੋਂ ਪਹਿਲਾਂ ਅਮਰੀਕੀ ਬਾਜ਼ਾਰ ’ਚ ਸਿਰਫ਼ 2.9 ਫੀਸਦੀ ਦਾ ਟੈਰਿਫ ਲੱਗਦਾ ਸੀ, ਜਿਹੜਾ ਹੁਣ 52.9 ਫ਼ੀਸਦੀ ਹੋ ਜਾਏਗਾ। ਟੈਰਿਫ ’ਚ ਇਸ ਭਾਰੀ ਵਾਧੇ ਨਾਲ ਭਾਰਤੀ ਵਸਤਾਂ ਅਮਰੀਕੀ ਬਾਜ਼ਾਰ ’ਚ ਕਾਫ਼ੀ ਮਹਿੰਗੀਆਂ ਹੋ ਜਾਣਗੀਆਂ। ਇਸ ਨਾਲ ਭਾਰਤ ਦੀ 30-35 ਅਰਬ ਡਾਲਰ ਦੀ ਬਰਾਮਦ ਪ੍ਰਭਾਵਿਤ ਹੋਵੇਗੀ। ਅਮਰੀਕੀ ਖੇਤੀ, ਡੇਅਰੀ ਤੇ ਮੱਛੀ ਵਰਗੇ ਸੈਕਟਰ ’ਚ ਭਾਰਤੀ ਬਾਜ਼ਾਰ ਨੂੰ ਪੂਰੀ ਤਰ੍ਹਾਂ ਨਾਲ ਟੈਰਿਫ ਮੁਕਤ ਕਰਾਉਣਾ ਚਾਹੁੰਦੀ ਹੈ।














