Sell-Aid Desk24/7-ਪੰਜਾਬ ਵਿਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਜਿਸ ਕਾਰਨ ਸਰਕਾਰ ਨੂੰ ਸੂਬੇ ਦੇ ਸਕੂਲਾਂ ਵਿੱਚ ਵੀ ਛੁੱਟੀਆਂ ਕਰਨ ਦਾ ਫੈਸਲਾ ਲੈਣਾ ਪਿਆ ਸੀ। ਇਸ ਵਿਚਾਲੇ ਸਕੂਲਾਂ ਵਿਚ ਕੀਤੀਆਂ ਗਈਆਂ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ।
ਫਾਜ਼ਿਲਕਾ ਜ਼ਿਲਾ ਮੈਜਿਸਟਰੇਟ ਅਮਰਪ੍ਰੀਤ ਕੌਰ ਸੰਧੂ ਨੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਅਗਲੇ ਹੁਕਮਾਂ ਤੱਕ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ ਉਹਨਾਂ ਨੇ ਇਹ ਹੁਕਮ ਜਿਲਾ ਸਿੱਖਿਆ ਵਿਭਾਗ ਤੋਂ ਪ੍ਰਾਪਤ ਰਿਪੋਰਟ ਦੇ ਆਧਾਰ ਤੇ ਜਾਰੀ ਕੀਤੇ ਗਏ ਹਨ। ਹੁਕਮਾਂ ਅਨੁਸਾਰ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਜਾਰੀ ਰੱਖਣ ਦੀ ਹਦਾਇਤ ਵੀ ਕੀਤੀ ਗਈ ਹੈ। ਇਹ ਹੁਕਮ ਡੀਐਮ ਐਕਟ 2005 ਦੀ ਧਾਰਾ 30 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਜਾਰੀ ਕੀਤੇ ਗਏ।
ਜਿਹੜੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਉਹਨਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
ਬਲਾਕ ਫਾਜਿਲਕਾ-1 ਅਧੀਨ ਸਕੂਲ
- ਸਰਸ ਘੁਰਕਾ
- ਸਪ੍ਰਸ ਢਾਈ ਮੋਹਣਾ ਰਾਮ
- ਸਪ੍ਰਸ ਘੁਰਕਾ
- (4) ਸਪ੍ਰਸ ਗੁਦੜ ਭੈਣੀ
- ਸਸਸ ਹਸਤਾ ਕਲਾਂ
- ਸਹਸ ਬਹਿਕ ਬੌਦਲਾ
- ਸਮਿ/ਪ੍ਰਸ ਰਾਣਾ
- ਸਪ੍ਰਸ ਬਹਿਕ ਹਸਤਾਂ ਉਤਾੜ
- ਸਪ੍ਰਸ ਨਵਾਂ ਹਸਤਾ ਕਲਾਂ
ਬਲਾਜ ਫਾਜਿਲਕਾ-2 ਅਧੀਨ ਸਕੂਲ
- ਸਸਸ ਝਾਂਗੜ ਭੈਣੀ
- ਸਮਿਸ ਮਹਾਤਮ ਨਗਰ
- ਸਪ੍ਰਸ ਝਾਗੜ ਭੈਣੀ
- ਸਪ੍ਰਸ ਰੇਤੇ ਵਾਲੀ ਭੈਣੀ
- ਸਪ੍ਰਸ ਗੁਲਾਬੇਵਾਲੀ ਭੈਣੀ
- ਸਪ੍ਰਸ ਢਾਣੀ ਸੱਦਾ ਸਿੰਘ
- ਸਪ੍ਰਸ ਮਹਾਤਮ ਨਗਰ
- 8)ਸਪ੍ਰਸ ਦੋਣਾ ਨਾਨਕਾ
- 9)ਸਪ੍ਰਸ ਮੁਹਾਰ ਜਮਸ਼ੇਰ
- 10)ਸਪ੍ਰਸ ਮੁਹਾਰ ਖੀਵਾ
- ਸਪ੍ਰਸ ਮਨਸਾ ਬ੍ਰਾਂਚ
- ਸਪ੍ਰਸ ਗੱਟੀ ਨੰ.1
- ਸਪ੍ਰਸ ਤੇਜਾ ਰੁਹੇਲਾ
- ਸਸਸ ਸਾਬੂਆਣਾ
- 15)ਸਹਸ ਮੌਜ਼ਮ
- ਸਮਿ/ਪ੍ਰਸ ਸਲੇਮ ਸ਼ਾਹ
- ਸਪ੍ਰਸ ਆਲਮ ਸ਼ਾਹ
ਬਲਾਕ ਜਲਾਲਾਬਾਦ-1 ਅਧੀਨ ਸਕੂਲ
- ਸਪ੍ਰਸ ਢਾਣੀ ਬਚਨ ਸਿੰਘ
- ਸਸਸ ਲਾਧੂਕਾ
- ਸਮਿਸ ਚੱਕ ਖੀਵਾ
- 4)ਸਪ੍ਰਸ ਚੱਕ ਖੀਵਾ
ਜ਼ਿਲ੍ਹਾ ਗੁਰਦਾਸਪੁਰ ਦੇ ਸਕੂਲਾਂ ਵਿੱਚ ਮਿਤੀ 9.9.2025 ਅਤੇ 10.9.2025 ਨੂੰ ਛੁੱਟੀ ਰਹੇਗੀ ਪਰ ਇਨ੍ਹਾਂ ਸਕੂਲਾਂ ਦੇ ਅਧਿਆਪਕ ਸਕੂਲਾਂ ਵਿਚ ਹਾਜ਼ਰ ਰਹਿਣਗੇ
ਜ਼ਿਲ੍ਹਾ ਮੈਜਿਸਟ੍ਰੇਟ ਡਾ. ਹਿਮਾਂਸ਼ੂ ਅਗਰਵਾਲ ਵਲੋਂ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਜਲੰਧਰ ਜ਼ਿਲ੍ਹੇ ਦੇ 41 ਸਕੂਲਾਂ ਵਿੱਚ 9 ਅਤੇ 10 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪ੍ਰਸ਼ਾਸਨ ਵਲੋਂ ਜਾਰੀ ਹੁਕਮਾਂ ਮੁਤਾਬਕ, ਹਾਲੀਆ ਮੌਸਮੀ ਹਾਲਾਤਾਂ ਅਤੇ ਲੋਕ-ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ।
ਇਸ ਦੌਰਾਨ ਉਕਤ ਸਕੂਲਾਂ ਵਿੱਚ ਪੜ੍ਹਾਈ ਸਬੰਧੀ ਸਾਰੀਆਂ ਗਤੀਵਿਧੀਆਂ ਮੁਅੱਤਲ ਰਹਿਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਨੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਕੂਲਾਂ ਬਾਰੇ ਕਿਸੇ ਵੀ ਨਵੀਂ ਜਾਣਕਾਰੀ ਲਈ ਸਬੰਧਤ ਅਧਿਕਾਰੀਆਂ ਦੇ ਹੁਕਮਾਂ ‘ਤੇ ਨਜ਼ਰ ਬਣਾਈ ਰੱਖਣ।
ਕਪੂਰਥਲਾ ਵਿਚ ਵੀ ਸਕੂਲ ਬੰਦ: ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਲਿਆ। ਡਿਪਟੀ ਕਮਿਸ਼ਨਰ ਨੇ ਇੱਕ ਹੁਕਮ ਜਾਰੀ ਕਰਕੇ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ 11 ਸਰਕਾਰੀ ਸਕੂਲਾਂ ਨੂੰ 9 ਅਤੇ 10 ਸਤੰਬਰ ਤੱਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਹ ਫੈਸਲਾ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸਕੂਲ ਕੰਪਲੈਕਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਥਿਤੀ ਆਮ ਹੋਣ ਤੋਂ ਬਾਅਦ ਸਕੂਲ ਦੁਬਾਰਾ ਖੋਲ੍ਹ ਦਿੱਤੇ ਜਾਣਗੇ।














