ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸਦਮਾ, ਸਹੁਰਾ ਸੇਠ ਸੰਦੀਪ ਗਿਲਹੋਤਰਾ ਦਾ ਦੇਹਾਂਤ; ਅੰਤਿਮ ਸੰਸਕਾਰ ਅੱਜ ਦੁਪਹਿਰ 3 ਵਜੇ

8

Sell-Aid Desk 24/7- ਉਨ੍ਹਾਂ ਦੀ ਅੰਤਿਮ ਸੰਸਕਾਰ ਯਾਤਰਾ ਉਨ੍ਹਾਂ ਦੇ ਐਮਆਰ ਕਲੋਨੀ ਸਥਿਤ ਨਿਵਾਸ ਸਥਾਨ ਤੋਂ ਸ਼ਿਵਪੁਰੀ, ਫਾਜ਼ਿਲਕਾ ਲਈ ਦੁਪਹਿਰ 3 ਵਜੇ ਰਵਾਨਾ ਹੋਵੇਗੀ।

ਉੱਘੇ ਸਮਾਜ ਸੇਵਕ ਅਤੇ ਪੀਐਚਡੀ ਚੈਂਬਰ ਆਫ ਕਾਮਰਸ ਆਫ ਪੰਜਾਬ ਦੇ ਚੇਅਰਮੈਨ ਕਰਨ ਗਿਲਹੋਤਰਾ ਦੇ ਪਿਤਾ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਸਹੁਰਾ ਸੰਦੀਪ ਗਿਲਹੋਤਰਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਅੰਤਿਮ ਸੰਸਕਾਰ ਯਾਤਰਾ ਉਨ੍ਹਾਂ ਦੇ ਐਮਆਰ ਕਲੋਨੀ ਸਥਿਤ ਨਿਵਾਸ ਸਥਾਨ ਤੋਂ ਸ਼ਿਵਪੁਰੀ, ਫਾਜ਼ਿਲਕਾ ਲਈ ਦੁਪਹਿਰ 3 ਵਜੇ ਰਵਾਨਾ ਹੋਵੇਗੀ।