ਰਾਏਪੁਰ ਅਰਾਈਆਂ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

45

ਸ਼?ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਪਿੰਡ ਰਾਏਪੁਰ ਅਰਾਈਆਂ ਦੀਆਂ ਸਮੂਹ ਸੰਗਤਾਂ ਵਲੋਂ ਰੱਲ ਮਿਲ ਕੇ ਮਨਾਇਆ ਗਿਆ, ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਗਿਆਨ ਚੰਦ ਅਤੇ ਲੱਛਮਣ ਰਾਮ ਨੇ ਦੱਸਿਆ ਕਿ 2 ਫਰਵਰੀ ਤੋਂ ਪ੍ਰਭਾਤ ਫੇਰੀਆਂ ਸ਼ੁਰੂ ਕਰਕੇ 12 ਨੂੰ ਸਮਾਪਤ ਕੀਤੀਆ ਗਈਆ । 23 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਜਿਸ ਵਿੱਚ ਕੀਰਤਨੀ ਜੱਥਾ ਭਾਈ ਚਰਨਜੀਤ ਸਿੰਘ ਜੀ ਸ਼ੇਰੀਆਂ ਵਾਲੇ ਨੇ ਗੁਰੂ ਦਾ ਗੁਣਗਾਨ ਕੀਤਾ ਇਸ ਮੌਕੇ ਕਮੇਟੀ ਮੈਂਬਰਾ ਵੱਲੋਂ ਨਗਰ ਨਿਵਾਸੀਆਂ ਵੱਲੋਂ ਮਿਲੇ ਭਰਪੂਰ ਸਹਿਯੋਗ ਦੀ ਸ਼ਲਾਘਾ ਕਰਦਿਆਂ ਬਹੁਤ ਬਹੁਤ ਧੰਨਵਾਦ ਕੀਤਾ ਉਹਨਾਂ ਬੋਲਦਿਆਂ ਕਿਹਾ ਕਿ ਸਾਰੇ ਨਗਰ ਨੂੰ ਆਪਣੇ ਰਹਿਬਰਾਂ ਦੇ ਜਨਮ ਦਿਹਾੜੇ ਰੱਲ ਮਿਲ ਕੇ ਮਨਾਉਣੇ ਚਾਹੀਦੇ ਹਨ ਉਥੇ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂੰਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਦਿੱਤੀਆਂ।