ਐਕਟਿਵਾ ਸਵਾਰ ਵਿਅਕਤੀ ਨੂੰ ਟੱਕਰ ਮਾਰਨ ਵਾਲੇ ਕਾਰ ਚਾਲਕ ਖਿਲਾਫ ਕੇਸ ਦਰਜ

53

 

ਥਾਣਾ ਪੀ. ਏ. ਯੂ. ਦੀ ਪੁਲਸ ਨੇ ਇਕ ਕਾਰ ਚਾਲਕ ਖਿਲਾਫ ਐਕਟਿਵਾ ਸਵਾਰ ਨੂੰ ਟੱਕਰ ਮਾਰ ਕੇ ਗੰਭੀਰ ਰੂਪ ‘ਚ ਜ਼ਖਮੀ ਕਰਨ ਦਾ ਕੇਸ ਦਰਜ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਸੁਰੇਸ਼ ਚੋਪੜਾ ਪੁੱਤਰ ਅਸਚਰਜ ਲਾਲ ਚੋਪੜਾ ਵਾਸੀ ਪਵਿੱਤਰ ਨਗਰ, ਹੈਬੋਵਾਲ ਕਲਾਂ ਨੇ ਸ਼ਿਕਾਇਤ ‘ਚ ਦੱਸਿਆ ਕਿ 19 ਮਾਰਚ ਨੂੰ ਦੁਪਹਿਰ ਵਜੇ ਉਹ ਆਪਣੀ ਸਕੂਟੀ ‘ਤੇ ਸਵਾਰ ਹੋ ਕੇ ਰਿਸ਼ੀ ਨਗਰ ਢਾਬੇ ‘ਤੇ ਖਾਣਾ ਖਾਣ ਲਈ ਰੁਕਿਆ ਸੀ।

ਇਸੇ ਦੌਰਾਨ ਇਕ ਕਾਰ ਚਾਲਕ ਅਰਪਣ ਨੇ ਢਾਬੇ ਦੀ ਪਾਰਕਿੰਗ ‘ਚੋਂ ਆਪਣੀ ਕਾਰ ਨੂੰ ਗਲਤ ਤਰੀਕੇ ਨਾਲ ਪਿੱਛੇ ਮੋੜਦੇ ਹੋਏ ਉਸ ਦੀ ਐਕਟਿਵਾ ‘ਚ ਟੱਕਰ ਮਾਰ ਦਿੱਤੀ, ਜਿਸ ਕਾਰਨ ਐਕਟਿਵਾ ‘ਤੇ ਬੈਠਾ ਸੁਰੇਸ਼ ਥੱਲੇ ਡਿੱਗ ਗਿਆ ਅਤੇ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਲ ਦੀ ਘੜੀ ਪੁਲਸ ਨੇ ਗੱਡੀ ਦੇ ਨੰਬਰ ‘ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਕਾਰ ਚਾਲਕ ਖਿਲਾਫ ਪਰਚਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।