Punjab Police- ਇੱਕੋ ਦਿਨ 3 SHO ਸਣੇ 250 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ

28

ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਮੁਖੀ ਆਦਿੱਤਿਆ ਨੇ ਕਈ ਵਰ੍ਹਿਆਂ ਤੋਂ ਇੱਕੋ ਥਾਂ ਉਤੇ ਤਾਇਨਾਤ 250 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਪੁਲਿਸ ਮੁਲਾਜ਼ਮਾਂ ਨੂੰ 12 ਪੁਲਿਸ ਸਟੇਸ਼ਨਾਂ ਉਚ ਭੇਜਿਆ ਗਿਆ ਹੈ ਤਾਂ ਕਿ ਉੱਥੇ ਤਾਇਨਾਤ ਪੁਲਿਸ ਫੋਰਸ ਨੂੰ ਮਜ਼ਬੂਤ ਕੀਤਾ ਜਾ ਸਕੇ ਜਦਕਿ ਬਾਕੀਆਂ ਨੂੰ ਪੁਲਿਸ ਲਾਈਨਜ਼ ਵਿਚ ਭੇਜਿਆ ਗਿਆ ਹੈ।

ਜਾਣਕਾਰੀ ਮੁਤਾਬਕ ਤਿੰਨ ਐਸ.ਐਚ.ਓਜ਼. ਦੀ ਵੀ ਬਦਲੀ ਕੀਤੀ ਗਈ ਹੈ। ਇਨ੍ਹਾਂ ’ਚ ਗੁਰਮੀਤ ਸਿੰਘ (ਗੁਰਦਾਸਪੁਰ ਸ਼ਹਿਰ), ਓਂਕਾਰ ਸਿੰਘ (ਬਹਿਰਾਮਪੁਰ) ਤੇ ਮੋਹਨ ਲਾਲ (ਪੁਰਾਣਾਸ਼ਾਲਾ) ਸ਼ਾਮਲ ਹਨ। ਜੌੜਾ ਛੱਤਰਾਂ ਪੁਲਿਸ ਪੋਸਟ ਦੇ ਇੰਚਾਰਜ ਨੂੰ ਹਟਾ ਦਿੱਤਾ ਗਿਆ ਹੈ।