Sell-Aid Desk24/7- ਬਾਲੀਵੁੱਡ ਅਦਾਕਾਰਾ ਕਰਿਸ਼ਮਾ ਸ਼ਰਮਾ ਮੁੰਬਈ ਦੀ ਲੋਕਲ ਟ੍ਰੇਨ ਤੋਂ ਛਾਲ ਮਾਰਨ ਤੋਂ ਬਾਅਦ ਗੰਭੀਰ ਜ਼ਖਮੀ (Krishma Sharma Accident) ਹੋ ਗਈ ਹੈ। ਉਹ ਇਸ ਸਮੇਂ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਹੈ। ਉਸਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ। ਕਰਿਸ਼ਮਾ ਸ਼ਰਮਾ, Ragini MMS Returns ਅਤੇ ਪਿਆਰ ਕਾ ਪੰਚਨਾਮਾ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਕਰਿਸ਼ਮਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ।
ਉਸਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਹੈ ਕਿ ਉਸਨੂੰ ਸ਼ੂਟਿੰਗ ਲਈ ਦੇਰ ਹੋ ਰਹੀ ਸੀ, ਇਸ ਲਈ ਉਸਨੇ ਆਪਣੇ ਦੋਸਤਾਂ ਨਾਲ ਲੋਕਲ ਟ੍ਰੇਨ ਲੈਣ ਦਾ ਫੈਸਲਾ ਕੀਤਾ। ਉਹ ਚਰਚਗੇਟ ਜਾ ਰਹੀ ਸੀ। ਜਿਵੇਂ ਹੀ ਉਹ ਟ੍ਰੇਨ ਵਿੱਚ ਚੜ੍ਹੀ, ਉਸਦੀ ਰਫ਼ਤਾਰ ਵਧ ਗਈ ਅਤੇ ਉਸਦੇ ਦੋਸਤ ਪਿੱਛੇ ਰਹਿ ਗਏ। ਉਹ ਡਰ ਗਈ ਕਿਉਂਕਿ ਉਸਦੇ ਦੋਸਤ ਟ੍ਰੇਨ ਨਹੀਂ ਫੜ ਸਕੇ। ਇਸ ਡਰ ਕਾਰਨ ਉਸਨੇ ਚੱਲਦੀ ਟ੍ਰੇਨ ਤੋਂ ਛਾਲ ਮਾਰ ਦਿੱਤੀ। ਇਸ ਘਟਨਾ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਇਸ ਸਮੇਂ ਕਰਿਸ਼ਮਾ ਸ਼ਰਮਾ ਹਸਪਤਾਲ ਵਿੱਚ ਦਾਖਲ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਉਸਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸ਼ੇਅਰ ਕਰਕੇ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ।














