Sell-Aid Desk24/7- ਭਾਰੀ ਮੀਂਹ ਕਾਰਨ ਕਸ਼ਮੀਰ ਤੋਂ ਪੰਜਾਬ, ਦਿੱਲੀ ਤੋਂ ਉੱਤਰ ਪ੍ਰਦੇਸ਼ ਤੱਕ ਸਥਿਤੀ ਗੰਭੀਰ ਬਣੀ ਹੋਈ ਹੈ। ਲੋਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਹੋਏ ਨੁਕਸਾਨ ਨਾਲ ਜੂਝ ਰਹੇ ਹਨ। ਮੌਸਮ ਵਿਭਾਗ (IMD) ਨੇ ਅੱਜ ਪੰਜਾਬ, ਹਰਿਆਣਾ, ਦਿੱਲੀ-NCR ਵਿਚ ਵੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਪੂਰੇ ਸੂਬੇ ਵਿਚ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਲੁਧਿਆਣਾ ਵਿਚ ਸਵੇਰ ਤੋਂ ਹੀ ਭਾਰੀ ਮੀਂਹ ਜਾਰੀ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਸਵੇਰ ਤੋਂ ਹੀ ਕਾਲੇ ਬੱਦਲ ਛਾਏ ਹੋਏ ਹਨ।
ਪੰਜਾਬ ਵਿੱਚ ਮੀਂਹ ਪੈਣ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀਆਂ ਚਿੰਤਾਵਾਂ ਮੁੜ ਤੋਂ ਵੱਧ ਗਈਆਂ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਤੜਕੇ ਨਵਾਂ ਸ਼ਹਿਰ ਵਿਚ 47.3 ਐਮਐਮ ਅਤੇ ਲੁਧਿਆਣਾ ਸ਼ਹਿਰ ਵੀ 26.6 ਐਮਐਮ ਮੀਂਹ ਪਿਆ ਜਦੋਂਕਿ ਚੰਡੀਗੜ੍ਹ, ਅੰਮ੍ਰਿਤਸਰ, ਪਟਿਆਲਾ, ਫਰੀਦਕੋਟ, ਮਾਨਸਾ, ਮੁੁਹਾਲੀ, ਫਤਿਹਗੜ੍ਹ ਸਾਹਿਬ ਤੇ ਰੂਪਨਗਰ ਸਣੇ ਕਈ ਹੋਰ ਇਲਾਕਿਆਂ ਵਿਚ ਹਲਕਾ ਮੀਂਹ ਪਿਆ।
ਪੂਰੇ ਪੰਜਾਬ ਵਿੱਚ ਮੀਂਹ ਦਾ ਅਲਰਟ: ਇਨ੍ਹਾਂ ਖੇਤਰਾਂ ਵਿੱਚ ਬਾਰਿਸ਼: ਸੁਨਾਮ, ਸੰਗਰੂਰ, ਬਰਨਾਲਾ, ਤਪਾ, ਧੂਰੀ, ਮਲੇਰਕੋਟਲਾ, ਨਾਭਾ, ਫਤਹਿਗੜ੍ਹ ਸਾਹਿਬ, ਅਮਲੋਹ, ਰਾਮਪੁਰਾ ਫੂਲ, ਬੱਸੀ ਪਠਾਣਾ, ਖੰਨਾ, ਪਾਇਲ, ਖਮਾਣੋਂ, ਲੁਧਿਆਣਾ ਪੂਰਬੀ, ਚਮਕੌਰ ਸਾਹਿਬ, ਸਮਰਾਲਾ, ਮੋਗਾ, ਸ਼ਾਹਕੋਟ, ਨਿਹਾਲ ਸਿੰਘਵਾਲਾ, ਜਗਰਾਓਂ, ਪੱਛਮੀ ਜਗਰਾਓਂ, ਫਗਵਾੜਾ, ਜਲੰਧਰ-1, ਕਪੂਰਥਲਾ, ਜਲੰਧਰ-2, ਬਲਾਚੌਰ, ਨਵਾਂਸ਼ਹਿਰ, ਗੜ੍ਹਸ਼ੰਕਰ, ਹੁਸ਼ਿਆਰਪੁਰ ਅਤੇ ਦਸੂਹਾ।
ਇੱਥੇ ਮੀਂਹ ਪੈਣ ਦੀ ਸੰਭਾਵਨਾ : ਸਰਦੂਲਗੜ੍ਹ, ਬੁਢਲਾਡਾ, ਲਹਿਰਾ, ਮਾਨਸਾ, ਸੁਨਾਮ, ਸੰਗਰੂਰ, ਬਰਨਾਲਾ, ਤਪਾ, ਮੂਨਕ, ਪਟਿਆਲਾ, ਸਮਾਣਾ, ਨਾਭਾ, ਰਾਜਪੁਰਾ, ਡੇਰਾਬੱਸੀ, ਫਤਹਿਗੜ੍ਹ ਸਾਹਿਬ, ਅਮਲੋਹ, ਮੁਹਾਲੀ, ਤਲਵੰਡੀ ਸਾਬੋ, ਬਠਿੰਡਾ, ਗਿੱਦੜਬਾਹਾ, ਬਸੰਤੀਪੁਰ, ਜੈਤੋਵਾਲ, ਰਾਮਾਬਾਦ, ਮੁਰਦਾਬਾਦ, ਚੰਡੀਗੜ੍ਹ- ਖਰੜ, ਖਮਾਣੋਂ, ਚਮਕੌਰ ਸਾਹਿਬ, ਰੂਪਨਗਰ, ਬਾਘਾ ਪੁਰਾਣਾ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਜ਼ੀਰਾ, ਸ਼ਾਹਕੋਟ, ਪੱਟੀ, ਸੁਲਤਾਨਪੁਰ ਲੋਧੀ, ਤਰਨਤਾਰਨ, ਖਡੂਰ ਸਾਹਿਬ, ਨਿਹਾਲ ਸਿੰਘਵਾਲਾ, ਕਪੂਰਥਲਾ, ਜਲੰਧਰ-2, ਬਲਾਚੌਰ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਬਾਘਾਸ਼ੰਕਰ-2, ਅੰਮ੍ਰਿਤਸਰ, ਬਹਿਰਾਮਪੁਰ, ਖਡੂਰ ਸਾਹਿਬ। ਅੰਮ੍ਰਿਤਸਰ-1, ਬਟਾਲਾ, ਅਜਨਾਲਾ, ਡੇਰਾ ਬਾਬਾ ਨਾਨਕ, ਭੁਲੱਥ, ਦਸੂਹਾ, ਮੁਕੇਰੀਆਂ, ਗੁਰਦਾਸਪੁਰ, ਪਠਾਨਕੋਟ।
ਉਧਰ, ਹਿਮਾਚਲ ਪ੍ਰਦੇਸ਼ ’ਚ ਅੱਜ ਮੁੜ ਬਾਰਸ਼ ਪੈਣ ਦੀਆਂ ਖ਼ਬਰਾਂ ਨੇ ਪੰਜਾਬ ਨੂੰ ਖੌਫ਼ਜ਼ਦਾ ਕਰ ਦਿੱਤਾ ਹੈ। ਪਹਾੜਾਂ ਵਿਚੋਂ ਘੱਗਰ ’ਚ ਪਾਣੀ ਆਉਣਾ ਘਟਿਆ ਹੋਇਆ ਹੈ ਪਰ ਹਰਿਆਣਾ ਵਿਚੋਂ ਟਾਂਗਰੀ ਅਤੇ ਮਾਰਕੰਡਾ ਰਾਹੀਂ ਆ ਰਹੇ ਪਾਣੀ ਕਾਰਨ ਘੱਗਰ ਨੂੰ ਸਾਹ ਨਹੀਂ ਆ ਰਿਹਾ ਹੈ। ਜੇ ਸਥਾਨਕ ਪੱਧਰ ਉਤੇ ਮੀਂਹ ਨਾ ਪਏ ਤਾਂ ਸਥਿਤੀ ਕੰਟਰੋਲ ਹੇਠ ਰਹਿ ਸਕਦੀ ਹੈ। ਘਨੌਰ ਇਲਾਕੇ ਦੇ ਖੇਤਾਂ ’ਚ ਪਾਣੀ ਭਰ ਗਿਆ ਹੈ ਅਤੇ ਜ਼ਿਲ੍ਹਾ ਪਟਿਆਲਾ ਦੇ ਦਰਜਨਾਂ ਪਿੰਡਾਂ ਦੀ ਫ਼ਸਲ ਪਾਣੀ ’ਚ ਡੁੱਬ ਗਈ ਹੈ। ਖਨੌਰੀ ’ਚ ਪਾਣੀ ਦਾ ਪੱਧਰ ਵਧਿਆ ਹੈ। ਸੰਗਰੂਰ, ਪਟਿਆਲਾ ਅਤੇ ਮਾਨਸਾ ਜ਼ਿਲ੍ਹਾ ਅਲਰਟ ’ਤੇ ਹੈ। ਘੱਗਰ ’ਤੇ ਵੀ ਸੰਵੇਦਨਸ਼ੀਲ ਪੁਆਇੰਟਾਂ ਉਤੇ ਫੌਜ, ਐੱਨਡੀਆਰਐੱਫ ਅਤੇ ਪੁਲੀਸ ਦੀ ਤਾਇਨਾਤੀ ਕੀਤੀ ਹੋਈ ਹੈ। ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਨੇ ਕਿਹਾ ਕਿ ਘੱਗਰ ਹਾਲੇ ਕੰਟਰੋਲ ਹੇਠ ਹੈ ਅਤੇ ਹਾਲੇ ਪਾੜ ਨਹੀਂ ਪਿਆ ਹੈ।













